ਸੰਸਦ ''ਚ ਬੋਲੇ PM ਮੋਦੀ- ਮਹਾਕੁੰਭ ''ਚ ਦੁਨੀਆ ਨੇ ਦੇਸ਼ ਦਾ ਵਿਸ਼ਾਲ ਰੂਪ ਦੇਖਿਆ

Tuesday, Mar 18, 2025 - 01:31 PM (IST)

ਸੰਸਦ ''ਚ ਬੋਲੇ PM ਮੋਦੀ- ਮਹਾਕੁੰਭ ''ਚ ਦੁਨੀਆ ਨੇ ਦੇਸ਼ ਦਾ ਵਿਸ਼ਾਲ ਰੂਪ ਦੇਖਿਆ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਭ ਨੂੰ ਭਾਰਤ ਦੇ ਇਤਿਹਾਸ 'ਚ ਅਹਿਮ ਮੋੜ ਦੱਸਦੇ ਹੋਏ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਨੇ ਦੇਸ਼ ਦਾ ਵਿਸ਼ਾਲ ਰੂਪ ਦੇਖਿਆ ਅਤੇ ਇਹ 'ਸਬਕਾ ਪ੍ਰਯਾਸ' ਦਾ ਜੀਵਤ ਰੂਪ ਸੀ। ਉਨ੍ਹਾਂ ਨੇ ਹੇਠਲੇ ਸਦਨ 'ਚ ਪ੍ਰਯਾਗਰਾਜ ਮਹਾਕੁੰਭ ​ਨੂੰ ਲੈ ਕੇ ਦਿੱਤੇ ਇਕ ਬਿਆਨ 'ਚ ਕਿਹਾ ਕਿ ਮਹਾਕੁੰਭ ਤੋਂ 'ਏਕਤਾ ਦਾ ਅੰਮ੍ਰਿਤ' ਅਤੇ ਹੋਰ ਕਈ ਅੰਮ੍ਰਿਤ ਨਿਕਲੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਅੱਜ ਇਸ ਸਦਨ ਰਾਹੀਂ ਮੈਂ ਉਨ੍ਹਾਂ ਦੇਸ਼ ਵਾਸੀਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਦੇ ਕਾਰਨ ਮਹਾਕੁੰਭ ​​ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਹੈ। ਮਹਾਕੁੰਭ ​​ਦੀ ਸਫਲਤਾ 'ਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਰਿਹਾ ਹੈ। ਮੈਂ ਸਾਰੇ ਕਰਮਯੋਗੀਆਂ ਨੂੰ ਵਧਾਈ ਦਿੰਦਾ ਹਾਂ।'' ਉਨ੍ਹਾਂ ਕਿਹਾ,"ਮੈਂ ਦੇਸ਼ ਦੇ ਭਗਤਾਂ, ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਖਾਸ ਕਰਕੇ ਪ੍ਰਯਾਗਰਾਜ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।" ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੰਗਾ ਨੂੰ ਲਿਆਉਣ ਲਈ ਭਾਗੀਰਥ ਨੇ ਯਤਨ ਕੀਤੇ ਸਨ, ਉਸੇ ਤਰ੍ਹਾਂ ਦਾ ਯਤਨ ਮਹਾਕੁੰਭ ​​'ਚ ਵੀ ਦੇਖਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ,''ਮੈਂ ਲਾਲ ਕਿਲ੍ਹੇ ਤੋਂ 'ਸਬਕਾ ਪ੍ਰਯਾਸ' 'ਤੇ ਜ਼ੋਰ ਦਿੱਤਾ ਸੀ। ਪੂਰੀ ਦੁਨੀਆ ਨੇ ਮਹਾਕੁੰਭ ​​ਰਾਹੀਂ ਭਾਰਤ ਦੇ ਵਿਸ਼ਾਲ ਰੂਪ ਨੂੰ ਦੇਖਿਆ। ਇਹੀ 'ਸਬਕਾ ਪ੍ਰਯਾਸ' ਦਾ ਸਾਰ ਹੈ।''

ਇਹ ਵੀ ਪੜ੍ਹੋ : Swiggy ਤੋਂ ਆਰਡਰ ਕੀਤੇ ਖਾਣੇ 'ਚੋਂ ਨਿਕਲਿਆ ਕਾਕਰੋਚ, ਹੋਟਲ ਦੇ ਸਟਾਫ਼ ਨੇ ਦਿੱਤਾ ਅਜੀਬ ਬਿਆਨ

ਉਨ੍ਹਾਂ ਕਿਹਾ,''ਮਹਾਕੁੰਭ 'ਚ ਅਸੀਂ ਆਪਣੀ ਰਾਸ਼ਟਰੀ ਚੇਤਨਾ ਦੇ ਜਾਗਰਣ ਦੇ ਵਿਸ਼ਾਲ ਦਰਸ਼ਨ ਕੀਤੇ ਹਨ। ਇਹ ਸਾਨੂੰ ਨਵੇਂ ਸੰਕਲਪਾਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਾ ਹੈ।'' ਪੀ.ਐੱਮ. ਮੋਦੀ ਨੇ ਕਿਹਾ,"ਮਹਾਕੁੰਭ ਨੇ ਸਾਡੀਆਂ ਸਮਰੱਥਾਵਾਂ ਬਾਰੇ ਕੁਝ ਲੋਕਾਂ ਦੇ ਖ਼ਦਸ਼ੇ ਅਤੇ ਡਰਾਂ ਦਾ ਢੁਕਵਾਂ ਜਵਾਬ ਦਿੱਤਾ ਹੈ।" ਉਨ੍ਹਾਂ ਕਿਹਾ ਕਿ ਮਹਾਕੁੰਭ ਤੋਂ ਬਹੁਤ ਸਾਰੇ ਅੰਮ੍ਰਿਤ ਨਿਕਲੇ ਹਨ ਅਤੇ ਏਕਤਾ ਦਾ ਅੰਮ੍ਰਿਤ ਇਸ ਦਾ ਸਭ ਤੋਂ ਪਵਿੱਤਰ ਪ੍ਰਸ਼ਾਦ ਹੈ। ਉਨ੍ਹਾਂ ਕਿਹਾ ਕਿ ਮਹਾਕੁੰਭ ​ਇਕ ਅਜਿਹਾ ਸਮਾਗਮ ਸੀ ਜਿਸ 'ਚ ਦੇਸ਼ ਦੇ ਹਰ ਖੇਤਰ ਅਤੇ ਹਰ ਕੋਨੇ ਦੇ ਲੋਕ ਇਕੱਠੇ ਹੋਏ ਅਤੇ ਆਪਣਾ ਹਉਮੈ ਤਿਆਗ ਕੇ 'ਅਸੀਂ' ਦੀ ਭਾਵਨਾ ਨਾਲ ਪ੍ਰਯਾਗਰਾਜ 'ਚ ਇਕੱਠੇ ਹੋਏ। ਉਨ੍ਹਾਂ ਜ਼ੋਰ ਦੇ ਕੇ ਕਿਹਾ,"ਦੇਸ਼ ਦੇ ਇਤਿਹਾਸ 'ਚ ਬਹੁਤ ਸਾਰੇ ਅਜਿਹੇ ਪਲ ਆਏ ਹਨ ਜਿਨ੍ਹਾਂ ਨੇ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ ਅਤੇ ਦੇਸ਼ ਨੂੰ ਝੰਜੋੜ ਕੇ ਜਾਗ੍ਰਿਤ ਕਰ ਦਿੱਤਾ।" ਪ੍ਰਧਾਨ ਮੰਤਰੀ ਨੇ ਲੋਕ ਸਭਾ 'ਚ ਕਿਹਾ ਕਿ ਮਹਾਕੁੰਭ ਤੋਂ ਪ੍ਰੇਰਨਾ ਲੈ ਕੇ ਸਾਨੂੰ ਨਦੀ ਉਤਸਵ ਦੀ ਪਰੰਪਰਾ ਨੂੰ ਇਕ ਨਵਾਂ ਵਿਸਥਾਰ ਦੇਣਾ ਹੋਵੇਗਾ, ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਮੌਜੂਦਾ ਪੀੜ੍ਹੀ ਪਾਣੀ ਦੀ ਮਹੱਤਤਾ ਨੂੰ ਸਮਝ ਸਕੇ ਅਤੇ ਨਦੀਆਂ ਦੀ ਸਫਾਈ ਦੇ ਨਾਲ-ਨਾਲ ਨਦੀਆਂ ਦੀ ਰੱਖਿਆ ਵੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਦੀ ਨਵੀਂ ਪੀੜ੍ਹੀ ਮਹਾਕੁੰਭ ​​ਨਾਲ ਜੁੜੀ ਅਤੇ ਅੱਜ ਇਹ ਨੌਜਵਾਨ ਪੀੜ੍ਹੀ ਆਪਣੀ ਆਸਥਾ ਅਤੇ ਪਰੰਪਰਾਵਾਂ ਨੂੰ ਮਾਣ ਨਾਲ ਅਪਣਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News