PM ਮੋਦੀ ਨੇ ਮੱਧ ਪ੍ਰਦੇਸ਼ ''ਚ 1.75 ਲੱਖ ਗਰੀਬਾਂ ਨੂੰ ਨਵੇਂ ਘਰ ''ਚ ਕਰਵਾਇਆ ਪ੍ਰਵੇਸ਼

Saturday, Sep 12, 2020 - 12:42 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਮੱਧ ਪ੍ਰਦੇਸ਼ 'ਚ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (ਗ੍ਰਾਮੀਣ) ਦੇ ਅਧੀਨ 12,000 ਪਿੰਡਾਂ 'ਚ ਬਣੇ 1.75 ਲੱਖ ਘਰਾਂ ਦਾ ਉਦਘਾਟਨ ਕਰ ਕੇ 1.75 ਲੱਖ ਪਰਿਵਾਰਾਂ ਨੂੰ ਗ੍ਰਹਿ ਪ੍ਰਵੇਸ਼ ਕਰਵਾਇਆ। ਇਸ ਪ੍ਰੋਗਰਾਮ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਰਹੇ। ਪ੍ਰੋਗਰਾਮ ਦੀ ਸ਼ੁਰੂਆਤ 'ਚ ਪੀ.ਐੱਮ. ਮੋਦੀ ਨੇ ਸਭ ਤੋਂ ਪਹਿਲਾਂ ਪੱਕਾ ਘਰ ਪਾਉਣ ਵਾਲੇ ਕੁਝ ਲਾਭਪਾਤਰਾਂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ,''ਹੁਣ ਮੱਧ ਪ੍ਰਦੇਸ਼ ਦੇ ਪੌਨੇ 2 ਲੱਖ ਅਜਿਹੇ ਪਰਿਵਾਰ, ਜੋ ਅੱਜ ਆਪਣੇ ਘਰ 'ਚ ਪ੍ਰਵੇਸ਼ ਕਰ ਰਹੇ ਹਨ, ਜਿਨ੍ਹਾਂ ਦਾ ਗ੍ਰਹਿ-ਪ੍ਰਵੇਸ਼ ਹੋ ਰਿਹਾ ਹੈ, ਉਨ੍ਹਾਂ ਨੂੰ ਵੀ ਮੈਂ ਬਹੁਤ ਵਧਾਈ ਦਿੰਦਾ ਹਾਂ, ਸ਼ੁੱਭਕਾਮਨਾਵਾਂ ਦਿੰਦਾ ਹਾਂ।'' ਪੀ.ਐੱਮ. ਮੋਦੀ ਨੇ ਅੱਗੇ ਕਿਹਾ,''ਇਸ ਵਾਰ ਤੁਹਾਡੀ ਸਾਰਿਆਂ ਦੀ ਦੀਵਾਲੀ, ਤੁਹਾਡੇ ਸਾਰਿਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਕੁਝ ਹੋਰ ਹੋ ਹੋਣਗੀਆਂ। ਕੋਰੋਨਾ ਕਾਲ ਨਹੀਂ ਹੁੰਦਾ ਤਾਂ ਅੱਜ ਤੁਹਾਡੇ ਜੀਵਨ ਦੀ ਇੰਨੀ ਵੱਡੀ ਖੁਸ਼ੀ 'ਚ ਸ਼ਾਮਲ ਹੋਣ ਲਈ, ਤੁਹਾਡੇ ਘਰ ਦਾ ਇਕ ਮੈਂਬਰ, ਤੁਹਾਡਾ ਪ੍ਰਧਾਨ ਸੇਵਕ ਤੁਹਾਡੇ ਦਰਮਿਆਨ ਹੁੰਦਾ।''

PunjabKesariਪੀ.ਐੱਮ. ਮੋਦੀ ਨੇ ਕਿਹਾ,''ਆਮ ਤੌਰ 'ਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਅਧੀਨ ਇਕ ਘਰ ਬਣਾਉਣ 'ਚ ਔਸਤਨ 125 ਦਿਨਾਂ ਦਾ ਸਮਾਂ ਲੱਗਦਾ ਹੈ। ਕੋਰੋਨਾ ਦੇ ਇਸ ਕਾਲ 'ਚ ਪੀ.ਐੱਮ. ਰਿਹਾਇਸ਼ ਯੋਜਨਾ ਦੇ ਅਧੀਨ ਘਰਾਂ ਨੂੰ ਸਿਰਫ਼ 45 ਤੋਂ 60 ਦਿਨਾਂ 'ਚ ਹੀ ਬਣਾ ਕੇ ਤਿਆਰ ਕਰ ਲਿਆ ਗਿਆ ਹੈ। ਆਫ਼ਤ ਨੂੰ ਮੌਕੇ 'ਚ ਬਦਲਣ ਦਾ ਇਹ ਬਹੁਤ ਹੀ ਉੱਤਮ ਉਦਾਹਰਣ ਹੈ। ਇਸ ਤੇਜ਼ੀ 'ਚ ਬਹੁਤ ਵੱਡਾ ਯੋਗਦਾਨ ਰਿਹਾ ਸ਼ਹਿਰਾਂ ਤੋਂ ਆਏ ਸਾਡੇ ਮਜ਼ਦੂਰ ਸਾਥੀਆਂ ਦਾ।'' ਉਨ੍ਹਾਂ ਨੇ ਦੱਸਿਆ, ਪੀ.ਐੱਮ. ਗਰੀਬ ਕਲਿਆਣ ਮੁਹਿੰਮ ਨਾਲ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਕਰੀਬ 23 ਹਜ਼ਾਰ ਕਰੋੜ ਰੁਪਏ ਦੇ ਕੰਮ ਪੂਰੇ ਕੀਤੇ ਜਾ ਚੁਕੇ ਹਨ।

PunjabKesariਪੀ.ਐੱਮ. ਮੋਦੀ ਨੇ ਕਿਹਾ,''ਪਹਿਲੇ ਗਰੀਬ ਸਰਕਾਰ ਦੇ ਪਿੱਛੇ ਦੌੜਦਾ ਸੀ, ਹੁਣ ਸਰਕਾਰ ਲੋਕਾਂ ਕੋਲ ਜਾ ਰਹੀ ਹੈ। ਹੁਣ ਕਿਸੇ ਦੀ ਇੱਛਾ ਅਨੁਸਾਰ ਲਿਸਟ 'ਚ ਨਾਂ ਜੋੜਿਆ ਜਾਂ ਘਟਾਇਆ ਨਹੀਂ ਜਾ ਸਕਦਾ। ਚੋਣ ਤੋਂ ਲੈ ਕੇ ਨਿਰਮਾਣ ਤੱਕ ਵਿਗਿਆਨੀ ਅਤੇ ਪਾਰਦਰਸ਼ੀ ਤਰੀਕਾ ਅਪਣਾਇਆ ਜਾ ਰਿਹਾ ਹੈ। ਘਰ ਦੇ ਡਿਜ਼ਾਈਨ ਵੀ ਸਥਾਨਕ ਜ਼ਰੂਰਤਾਂ ਅਨੁਸਾਰ ਤਿਆਰ ਅਤੇ ਸਵੀਕਾਰ ਕੀਤੇ ਜਾ ਰਹੇ ਹਨ। ਪੂਰੀ ਪਾਰਦਰਸ਼ਤਾ ਨਾਲ ਹਰ ਪੜਾਅ ਦੀ ਪੂਰੀ ਮਾਨੀਟਰਿੰਗ ਨਾਲ ਲਾਭਪਾਤਰੀ ਖੁਦ ਆਪਣਾ ਘਰ ਬਣਾਉਂਦਾ ਹੈ।''


DIsha

Content Editor

Related News