ਪੁਲਾੜ ਯਾਤਰੀ ਸ਼ੁਕਲਾ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਤੇ ਇੱਛਾਵਾਂ ਲੈ ਕੇ ਗਏ: PM ਮੋਦੀ
Wednesday, Jun 25, 2025 - 03:25 PM (IST)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਐਕਸੀਓਮ-4 ਮਿਸ਼ਨ ਦੇ ਸਫਲ ਲਾਂਚ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਇਸ ਮਿਸ਼ਨ ਵਿੱਚ 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ, ਉਮੀਦਾਂ ਅਤੇ ਇੱਛਾਵਾਂ ਨੂੰ ਆਪਣੇ ਨਾਲ ਲੈ ਕੇ ਗਏ ਹਨ। ਮੋਦੀ ਨੇ 'X' 'ਤੇ ਇੱਕ ਪੋਸਟ ਵਿੱਚ ਕਿਹਾ, ''ਅਸੀਂ ਭਾਰਤ, ਹੰਗਰੀ, ਪੋਲੈਂਡ ਅਤੇ ਅਮਰੀਕਾ ਦੇ ਪੁਲਾੜ ਯਾਤਰੀਆਂ ਨੂੰ ਲੈ ਕੇ ਜਾਣ ਵਾਲੇ ਪੁਲਾੜ ਮਿਸ਼ਨ ਦੇ ਸਫਲ ਲਾਂਚ ਦਾ ਸਵਾਗਤ ਕਰਦੇ ਹਾਂ।"
ਇਹ ਵੀ ਪੜ੍ਹੋ : Weather Warning: ਅਗਲੇ 6 ਦਿਨ ਭਾਰੀ ਮੀਂਹ ਪੈਣ ਦੀ ਚਿਤਾਵਨੀ, IMD ਵਲੋਂ ਰੈੱਡ ਅਲਰਟ
ਉਨ੍ਹਾਂ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਪਹਿਲੇ ਭਾਰਤੀ ਬਣਨ ਜਾ ਰਹੇ ਹਨ। ਮੋਦੀ ਨੇ ਕਿਹਾ, "ਉਹ ਆਪਣੇ ਨਾਲ 1.4 ਅਰਬ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ, ਉਮੀਦਾਂ ਅਤੇ ਇੱਛਾਵਾਂ ਲੈ ਕੇ ਗਏ ਹਨ। ਉਨ੍ਹਾਂ ਨੂੰ ਅਤੇ ਹੋਰ ਪੁਲਾੜ ਯਾਤਰੀਆਂ ਨੂੰ ਸਫਲਤਾ ਲਈ ਸ਼ੁਭਕਾਮਨਾਵਾਂ।" ਐਕਸੀਓਮ-4 ਮਿਸ਼ਨ ਬੁੱਧਵਾਰ ਨੂੰ ਸਵੇਰੇ 12:01 ਵਜੇ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ 14 ਦਿਨ ਬਿਤਾਉਣਗੇ ਅਤੇ 60 ਤੋਂ ਵੱਧ ਵਿਗਿਆਨਕ ਪ੍ਰਯੋਗ ਕਰਨਗੇ।
ਇਹ ਵੀ ਪੜ੍ਹੋ : 'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ ਭੂਤਾਂ ਨੂੰ ਦੇ ਰਹੇ ਹੋ ਸੱਦਾ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।