ਪਲੇਨ ਕ੍ਰੈਸ਼ ਬਾਰੇ PM ਮੋਦੀ ਨੇ ਕਿਹਾ- ''ਦਿਲ ਦਹਿਲਾ ਦੇਣ ਵਾਲੇ ਹਾਦਸੇ ਨੂੰ ਸ਼ਬਦਾਂ ''ਚ ਬਿਆਨ ਕਰਨਾ ਮੁਸ਼ਕਲ...''

Thursday, Jun 12, 2025 - 04:50 PM (IST)

ਪਲੇਨ ਕ੍ਰੈਸ਼ ਬਾਰੇ PM ਮੋਦੀ ਨੇ ਕਿਹਾ- ''ਦਿਲ ਦਹਿਲਾ ਦੇਣ ਵਾਲੇ ਹਾਦਸੇ ਨੂੰ ਸ਼ਬਦਾਂ ''ਚ ਬਿਆਨ ਕਰਨਾ ਮੁਸ਼ਕਲ...''

ਨਵੀਂ ਦਿੱਲੀ- ਅਹਿਮਦਾਬਾਦ ਤੋਂ ਲੰਡਨ ਜਾਣ ਵਾਲੇ ਜਹਾਜ਼ AI171 ਅੱਜ ਉਡਾਣ ਭਰਨ ਦੇ ਕੁਝ ਪਲ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਜਹਾਜ਼ ਵਿਚ 217 ਬਾਲਗ, 11 ਬੱਚੇ ਅਤੇ 2 ਨਵਜਨਮੇ ਬੱਚੇ ਸ਼ਾਮਲ ਸਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋ-  ਪਲੇਨ ਕ੍ਰੈਸ਼ ਮਗਰੋਂ Air India ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਹੈਲਪਲਾਈਨ ਨੰਬਰ

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਅਹਿਮਦਾਬਾਦ 'ਚ ਹੋਈ ਤ੍ਰਾਸਦੀ ਨੇ ਸਾਨੂੰ ਹੈਰਾਨ ਅਤੇ ਦੁਖੀ ਕਰ ਦਿੱਤਾ। ਇਹ ਸ਼ਬਦਾਂ ਤੋਂ ਪਰ੍ਹੇ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਇਸ ਦੁੱਖ਼ ਦੀ ਘੜੀ ਵਿਚ ਮੇਰੀ ਹਮਦਰਦੀ ਇਸ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਹੈ। ਮੈਂ ਮੰਤਰੀਆਂ ਅਤੇ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ, ਜੋ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ-  ਪਲੇਨ ਕ੍ਰੈਸ਼ ਮਗਰੋਂ PM ਮੋਦੀ ਨੇ ਲਿਆ ਜਾਇਜ਼ਾ, ਜਾਰੀ ਕੀਤੇ ਨਿਰਦੇਸ਼

ਦੱਸ ਦੇਈਏ ਕਿ ਇਸ ਜਹਾਜ਼ ਹਾਦਸੇ ਮਗਰੋਂ ਏਅਰ ਇੰਡੀਆ ਦਾ ਬਿਆਨ ਸਾਹਮਣੇ ਆਇਆ ਹੈ। ਏਅਰ ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਫਲਾਈਟ AI171 ਅੱਜ ਉਡਾਣ ਭਰਨ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ। ਜਹਾਜ਼ ਵਿਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਏਅਰ ਇੰਡੀਆ ਮੁਤਾਬਕ ਜਹਾਜ਼ ਵਿਚ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਹਨ। ਜਹਾਜ਼ ਵਿਚ 217 ਬਾਲਗ, 11 ਬੱਚੇ ਅਤੇ 2 ਨਵਜਨਮੇ ਬੱਚੇ ਸ਼ਾਮਲ ਸਨ। ਏਅਰ ਇੰਡੀਆ ਮੁਤਾਬਕ ਅਸੀਂ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਇਕ ਯਾਤਰੀ ਹੌਟਲਾਈਨ ਨੰਬਰ 1800 5691 444 ਵੀ ਸਥਾਪਤ ਕੀਤਾ ਹੈ। ਏਅਰ ਇੰਡੀਆ ਇਸ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ।


 


author

Tanu

Content Editor

Related News