ਡੋਨਾਲਡ ਟਰੰਪ ਦੀ ਉਡੀਕ, ਸਵਾਗਤ ਕਰਨ PM ਮੋਦੀ ਪੁੱਜੇ ਅਹਿਮਦਾਬਾਦ

02/24/2020 11:03:06 AM

ਅਹਿਮਦਾਬਾਦ— ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੁਝ ਹੀ ਦੇਰ 'ਚ ਅਹਿਮਦਾਬਾਦ ਪਹੁੰਚਣਗੇ। ਬਤੌਰ ਰਾਸ਼ਟਰਪਤੀ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਟਰੰਪ ਦੇ ਸਵਾਗਤ ਲਈ ਅਹਿਮਦਾਬਾਦ ਨੂੰ ਸਜਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਹਿਮਦਾਬਾਦ ਪਹੁੰਚ ਗਏ ਹਨ, ਉਹ ਹਵਾਈ ਅੱਡੇ 'ਤੇ ਟਰੰਪ ਦਾ ਸਵਾਗਤ ਕਰਨਗੇ।

PunjabKesari

ਟਰੰਪ ਆਪਣੀ ਪਤਨੀ ਮੇਲਾਨੀਆ, ਬੇਟੀ, ਜਵਾਈ ਅਤੇ ਇਕ ਟੀਮ ਨਾਲ ਭਾਰਤ ਆਉਣਗੇ। ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਸਵੇਰੇ 11.40 ਵਜੇ ਅਹਿਮਦਾਬਾਦ ਪੁੱਜਣਗੇ, ਜਿੱਥੇ ਮੋਦੀ ਉਨ੍ਹਾਂ ਦਾ ਸਵਾਗਤ ਕਰਨਗੇ। 

PunjabKesari

ਟਰੰਪ ਦਾ ਭਾਰਤ ਦੌਰਾ ਅਹਿਮਦਾਬਾਦ ਤੋਂ ਸ਼ੁਰੂ ਹੋਵੇਗਾ। ਅਹਿਮਦਾਬਾਦ 'ਚ ਮੋਦੀ ਨਾਲ ਟਰੰਪ ਰੋਡ ਸ਼ੋਅ ਕਰਨਗੇ। ਦੋਵੇਂ ਨੇਤਾ ਮੋਟੇਰਾ ਸਟੇਡੀਅਮ 'ਚ ਪਹੁੰਚਣਗੇ, ਜਿੱਥੇ 'ਨਮਸਤੇ ਟਰੰਪ' ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਪੁੱਜੇ ਲੋਕ ਟਰੰਪ ਦਾ ਸਵਾਗਤ ਕਰਨਗੇ।


Tanu

Content Editor

Related News