ਪੀ.ਐੱਮ. ਮੋਦੀ ਦੇ ਲੇਹ ਦੌਰੇ ਨਾਲ ਫੌਜ ਦਾ ਮਨੋਬਲ ਹੋਇਆ ਉੱਚਾ : ਰਾਜਨਾਥ ਸਿੰਘ

Friday, Jul 03, 2020 - 02:06 PM (IST)

ਨਵੀਂ ਦਿੱਲੀ- ਪੂਰਬੀ ਲੱਦਾਖ 'ਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹਿੰਸਕ ਝੜਪ ਦੇ ਕੁਝ ਹੀ ਦਿਨਾਂ ਬਾਅਦ ਲੇਹ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨੂੰ ਸਖਤ ਸੰਦੇਸ਼ ਦਿੱਤਾ ਹੈ। ਪੀ.ਐੱਮ. ਦੇ ਇਸ ਕਦਮ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਫੌਜ ਦਾ ਮਨੋਬਲ ਉੱਚਾ ਹੋਇਆ ਹੈ।

ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਲਿਖਿਆ ਕਿ ਭਾਰਤੀ ਫੌਜ ਦੇ ਰਹਿੰਦੇ ਦੇਸ਼ ਦੀਆਂ ਸਰਹੱਦਾਂ ਹਮੇਸ਼ਾ ਸੁਰੱਖਿਅਤ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਲੱਦਾਖ ਜਾ ਕੇ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕਰਨ ਨਾਲ ਯਕੀਨੀ ਤੌਰ 'ਤੇ ਫੌਜ ਦਾ ਮਨੋਬਲ ਹੋਰ ਉੱਚਾ ਹੋਇਆ ਹੈ। ਮੈਂ ਪ੍ਰਧਾਨ ਮੰਤਰੀ ਜੀ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਧੰਨਵਾਦ ਦਿੰਦਾ ਹਾਂ।

ਪੀ.ਐੱਮ. ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਲੇਹ ਪਹੁੰਚ ਕੇ ਥਲ ਸੈਨਾ, ਹਵਾਈ ਫੌਜ ਅਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਉਹ ਇਸ ਸਮੇਂ ਨਿਮੂ 'ਚ ਇਕ ਮੋਹਰੀ ਸਥਾਨ 'ਤੇ ਹਨ, ਜਿੱਥੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਸਰਹੱਦ ਦੀ ਸਥਿਤੀ ਤੋਂ ਜਾਣੂੰ ਕਰਵਾਇਆ। 


Deepak Kumar

Content Editor

Related News