ਕੋਲਕਾਤਾ ''ਚ ਮੈਗਾ ਰੈਲੀ ਦੌਰਾਨ ਬੋਲੇ PM ਮੋਦੀ- ਮਮਤਾ ''ਦੀਦੀ'' ਨੇ ਜਨਤਾ ਦਾ ਭਰੋਸਾ ਤੋੜਿਆ ਹੈ

Sunday, Mar 07, 2021 - 04:38 PM (IST)

ਕੋਲਕਾਤਾ ''ਚ ਮੈਗਾ ਰੈਲੀ ਦੌਰਾਨ ਬੋਲੇ PM ਮੋਦੀ- ਮਮਤਾ ''ਦੀਦੀ'' ਨੇ ਜਨਤਾ ਦਾ ਭਰੋਸਾ ਤੋੜਿਆ ਹੈ

ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਨਤਾ ਦਾ ਭਰੋਸਾ ਤੋੜਿਆ ਹੈ। ਪੀ.ਐੱਮ. ਮੋਦੀ ਨੇ ਇੱਥੇ ਬ੍ਰਿਗੇਡ ਪਰੇਡ ਗਰਾਊਂਡ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਪ੍ਰਚਾਰ ਲਈ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੀਦੀ (ਮਮਤਾ ਬੈਨਰਜੀ) ਨੇ ਤੁਹਾਡਾ ਭਰੋਸਾ ਤੋੜਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਬੰਗਾਲ 'ਚ ਤਬਦੀਲੀ ਲਈ ਮਮਤਾ ਦੀਦੀ 'ਤੇ ਭਰੋਸਾ ਕੀਤਾ ਸੀ ਪਰ ਦੀਦੀ ਅਤੇ ਉਨ੍ਹਾਂ ਦੇ ਵਿਧਾਇਕਾਂ ਨੇ ਉਨ੍ਹਾਂ ਦੇ ਭਰੋਸੇ ਨੂੰ ਤੋੜ ਦਿੱਤਾ।'' ਮੋਦੀ ਨੇ ਕਿਹਾ,''ਦੀਦੀ ਹੁਣ ਭੂਆ ਬਣ ਗਈ ਹੈ। ਉਹ ਆਪਣੇ ਭਤੀਜੇ ਦੇ ਲਾਲਚ ਨੂੰ ਪੂਰਾ ਕਰਨ 'ਚ ਲੱਗ ਗਈ ਹੈ। ਉਨ੍ਹਾਂ ਦਾ ਰਿਮੋਟ ਕੰਟਰੋਲ ਕਿਤੇ ਹੋਰ ਹੈ। ਮੈਂ ਸਾਲਾਂ ਪਹਿਲਾਂ ਜਿਸ ਦੀਦੀ ਨੂੰ ਦੇਖਿਆ ਸੀ, ਹੁਣ ਉਹ ਦੀਦੀ ਨਹੀਂ ਰਹਿ ਗਈ।''

ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੋਏ ਮਿਥੁਨ ਚੱਕਰਵਰਤੀ, ਲਹਿਰਾਇਆ ਪਾਰਟੀ ਦਾ ਝੰਡਾ

ਪੀ.ਐੱਮ. ਮੋਦੀ ਨੇ ਕਿਹਾ,''ਇਹ ਬ੍ਰਿਗੇਡ ਪਰੇਡ ਗਰਾਊਂਡ ਕਈ ਮਹਾਨ ਨੇਤਾਵਾਂ ਦਾ ਗਵਾਹ ਰਿਹਾ ਹੈ ਅਤੇ ਉਨ੍ਹਾਂ ਦਾ ਵੀ ਗਵਾਹ ਰਿਹਾ ਹੈ, ਜਿਨ੍ਹਾਂ ਨੇ ਪੱਛਮੀ ਬੰਗਾਲ ਦੀ ਤਰੱਕੀ 'ਚ ਰੁਕਾਵਟ ਪਾਈ ਹੈ। ਬੰਗਾਲ ਦੀ ਜਨਤਾ ਨੇ ਤਬਦੀਲੀ ਲਈ ਕਦੇ ਵੀ ਆਸ ਨਹੀਂ ਛੱਡੀ ਹੈ।'' ਪ੍ਰਧਾਨ ਮੰਤਰੀ ਨੇ ਇੱਥੇ ਬ੍ਰਿਗੇਡ ਪਰੇਡ ਗਰਾਊਂਡ 'ਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਉਨ੍ਹਾਂ ਨੂੰ ਇੰਨੀ ਵੱਡੀ ਭੀੜ ਦਾ ਆਸ਼ੀਰਵਾਦ ਕਦੇ ਨਹੀਂ ਮਿਲਿਆ।'' ਉਨ੍ਹਾਂ ਕਿਹਾ,''ਮੈਨੂੰ ਰਾਜਨੀਤਕ ਜੀਵਨ 'ਚ ਸੈਂਕੜੇ ਰੈਲੀਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ ਹੈ ਪਰ ਇੰਨੇ ਲੰਬੇ ਕਾਰਜਕਾਲ 'ਚ ਮੈਨੂੰ ਇੰਨੇ ਵੱਡੇ ਜਨ ਸਮੂਹ ਦਾ ਆਸ਼ੀਰਵਾਦ ਨਹੀਂ ਮਿਲਿਆ। ਮੈਨੂੰ ਅੱਜ ਅਜਿਹਾ ਦ੍ਰਿਸ਼ ਦੇਖਣ ਦਾ ਮੌਕਾ ਮਿਲਿਆ ਹੈ।'' 

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ: ਹੁਣ ਤੱਕ 1.94 ਕਰੋੜ ਤੋਂ ਵਧੇਰੇ ਲੋਕਾਂ ਨੂੰ ਲਾਈ ਗਈ ਕੋਵਿਡ ਵੈਕਸੀਨ


author

DIsha

Content Editor

Related News