ਕੇਦਾਰਨਾਥ ਦੀ ਜਿਸ ਗੁਫਾ ''ਚ PM ਮੋਦੀ ਨੇ ਲਗਾਇਆ ਸੀ ਧਿਆਨ, ਅਕਤੂਬਰ ਤੱਕ ਬੁਕਿੰਗ ਫੁਲ

9/13/2019 11:20:00 AM

ਕੇਦਾਰਨਾਥ— ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਦੀ ਇਕ ਗੁਫਾ 'ਚ ਧਿਆਨ ਲਗਾਇਆ ਸੀ। ਪੀ.ਐੱਮ. ਮੋਦੀ ਦੇ ਇਸ ਧਿਆਨ ਨੇ ਪੂਰੀ ਦੁਨੀਆ 'ਚ ਸੁਰਖੀਆਂ ਬਟੋਰੀਆਂ ਸਨ ਅਤੇ ਕੇਦਾਰਨਾਥ ਦੀ ਇਹ ਸਪੈਸ਼ਲ ਗੁਫਾ ਚਰਚਾ 'ਚ ਆ ਗਈ ਸੀ। ਚਰਚਾ ਇੰਨੀ ਕਿ ਹੁਣ ਧਿਆਨ ਲਈ ਇਹ ਗੁਫਾ ਹਾਊਸਫੁੱਲ ਚੱਲ ਰਹੀ ਹੈ। ਅਕਤੂਬਰ 2019 ਤੱਕ ਦੀ ਸਾਰੀ ਬੁਕਿੰਗ ਹੋ ਚੁਕੀ ਹੈ, ਯਾਨੀ ਹੁਣ ਕੇਦਾਰਨਾਥ 'ਚ ਇਹ ਗੁਫਾ ਸਪੈਸ਼ਲ ਟੂਰਿਜ਼ਮ ਪੁਆਇੰਟ ਬਣ ਗਈ ਹੈ।

ਹੁਣ ਤੱਕ 95 ਹਜ਼ਾਰ ਰੁਪਏ ਹੋਈ ਆਮਦਨ ਪ੍ਰਾਪਤ
ਪੀ.ਐੱਮ. ਮੋਦੀ 18 ਮਈ ਨੂੰ ਕੇਦਾਰਨਾਥ ਮੰਦਰ 'ਚ ਦਰਸ਼ਨ ਕਰਨ ਲਈ ਇਕ ਗੁਫਾ 'ਚ ਧਿਆਨ ਲਗਾਉਣ ਗਏ ਸਨ। ਇਸ ਤੋਂ ਬਾਅਦ ਇਸ ਗੁਫਾ 'ਚ ਜਾਣ ਵਾਲੇ ਲੋਕਾਂ ਦੀ ਗਿਣਤੀ ਵਧ ਗਈ, ਪਿਛਲੇ 65 ਦਿਨਾਂ 'ਚ ਇੱਥੇ 46 ਸ਼ਰਧਾਲੂ ਧਿਆਨ ਲੱਗਾ ਚੁਕੇ ਹਨ ਅਤੇ ਹਾਲੇ ਵੀ ਅਕਤੂਬਰ ਤੱਕ ਗੁਫਾ 'ਚ ਧਿਆਨ ਕਰਨ ਵਾਲਿਆਂ ਦੀ ਬੁਕਿੰਗ ਫੁਲ ਚੱਲ ਰਹੀ ਹੈ। ਗੜ੍ਹਵਾਲ ਮੰਡਲ ਵਿਕਾਸ ਨਿਗਮ (ਜੀ.ਐੱਮ.ਵੀ.ਐੱਨ.) ਅਨੁਸਾਰ, ਹਾਲੇ ਤੱਕ ਇਸ ਗੁਫਾ ਰਾਹੀਂ ਉਨ੍ਹਾਂ ਨੂੰ 95 ਹਜ਼ਾਰ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ। ਇੱਥੇ ਰਾਤ ਰਹਿਣ ਲਈ 1500 ਰੁਪਏ ਅਤੇ ਦਿਨ ਭਰ ਲਈ 990 ਰੁਪਏ ਫੀਸ ਤੈਅ ਕੀਤੀ ਹੈ।

ਪੀ.ਐੱਮ. ਮੋਦੀ ਦੀ ਤਸਵੀਰ ਹੋਈ ਸੀ ਕਾਫ਼ੀ ਵਾਇਰਲ
18 ਮਈ ਦੀ ਸ਼ਾਮ ਪ੍ਰਧਾਨ ਮੰਤਰੀ ਇਸ ਗੁਫਾ 'ਚ ਪਹੁੰਚੇ ਸਨ। 19 ਮਈ ਦੀ ਸਵੇਰ 7 ਵਜੇ ਪੀ.ਐੱਮ ਗੁਫਾ ਤੋਂ ਬਾਹਰ ਨਿਕਲੇ ਅਤੇ ਫਿਰ ਕੇਦਾਰਨਾਥ ਧਾਮ 'ਚ ਦਰਸ਼ਨ ਕਰਨ ਲਈ ਲਏ। ਜ਼ਿਕਰਯੋਗ ਹੈ ਕਿ 19 ਮਈ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਵੋਟਿੰਗ ਹੋਣੀ ਸੀ ਅਤੇ 17 ਮਈ ਨੂੰ ਪ੍ਰਚਾਰ ਰੁਕ ਗਿਆ ਸੀ। ਉਸ ਤੋਂ ਬਾਅਦ ਪੀ.ਐੱਮ. ਮੋਦੀ ਕੇਦਾਰਨਾਥ ਮੰਦਰ 'ਚ ਦਰਸ਼ਨ ਕਰਨ ਗਏ ਸਨ ਅਤੇ ਬਾਅਦ 'ਚ ਗੁਫਾ 'ਚ ਧਿਆਨ ਲਗਾਉਣ ਪਹੁੰਚ ਗਏ। ਸਮੁੰਦਰੀ ਪੱਧਰ ਤੋਂ 12 ਹਜ਼ਾਰ ਫੁੱਟ ਦੀ ਉੱਚਾਈ 'ਤੇ ਮੌਜੂਦ ਇਸ ਗੁਫਾ 'ਚ ਵਾਈ-ਫਾਈ, ਫੋਨ ਅਤੇ ਬੈੱਡ ਦਾ ਵੀ ਇੰਤਜ਼ਾਮ ਹੈ। ਇਹੀ ਕਾਰਨ ਰਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਜਾਣ ਦੇ ਬਾਅਦ ਤੋਂ ਇਹ ਕਾਫ਼ੀ ਚਰਚਾ 'ਚ ਆ ਗਈ ਸੀ, ਗੁਫਾ 'ਚ ਧਿਆਨ ਲਗਾਉਂਦੀ ਪ੍ਰਧਾਨ ਮੰਤਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Edited By DIsha