PM ਮੋਦੀ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
Tuesday, Apr 13, 2021 - 09:44 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਮੰਗਲਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਟਵੀਟ ਕੀਤਾ,''ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਹਾਂ। ਉਨ੍ਹਾਂ ਦਾ ਸਾਹਸ, ਬਲੀਦਾਨ ਅਤੇ ਉਨ੍ਹਾਂ ਦੀ ਵੀਰਤਾ ਹਰ ਭਾਰਤੀ ਨੂੰ ਮਜ਼ਬੂਤੀ ਦਿੰਦੇ ਹਨ।''
ਦੇਸ਼ ਦੀ ਆਜ਼ਾਦੀ ਦੇ ਇਤਿਹਾਸ 'ਚ 13 ਅਪ੍ਰੈਲ ਦਾ ਦਿਨ ਇਕ ਦੁਖ਼ਦ ਘਟਨਾ ਨਾਲ ਦਰਜ ਹੈ। ਸਾਲ 1919 'ਚ ਅੱਜ ਹੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ 'ਚ ਇਕ ਸ਼ਾਂਤੀਪੂਰਨ ਸਭਾ ਲਈ ਇਕੱਠੇ ਹੋਏ ਲੋਕਾਂ 'ਤੇ ਅੰਗਰੇਜ਼ੀ ਹੁਕੂਮਤ ਨੇ ਅੰਨ੍ਹੇਵਾਹ ਗੋਲੀਆਂ ਚਲਵਾ ਦਿੱਤੀਆਂ ਸਨ, ਜਿਸ 'ਚ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਸਨ। ਇਤਿਹਾਸ ਦੇ ਪੰਨਿਆਂ 'ਚ ਇਹ ਘਟਨਾ ਜਲਿਆਂਵਾਲਾ ਬਾਗ ਕਤਲੇਆਮ ਦੇ ਰੂਪ 'ਚ ਦਰਜ ਹੈ।
ਇਹ ਵੀ ਪੜ੍ਹੋ : 8 ਗੇੜਾਂ 'ਚੋਂ ਪਹਿਲੇ 4 ਗੇੜਾਂ 'ਚ ਹੀ ਤ੍ਰਿਣਮੂਲ ਦਾ ਸੂਪੜਾ ਸਾਫ਼ : ਨਰਿੰਦਰ ਮੋਦੀ