ਕਿਸਾਨ ਅਫ਼ਵਾਹਾਂ ਦੇ ਸ਼ਿਕਾਰ, ਖੇਤੀ ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ: ਪੀ. ਐੱਮ. ਮੋਦੀ

Wednesday, Feb 10, 2021 - 05:36 PM (IST)

ਕਿਸਾਨ ਅਫ਼ਵਾਹਾਂ ਦੇ ਸ਼ਿਕਾਰ, ਖੇਤੀ ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ: ਪੀ. ਐੱਮ. ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਕਿ ਅੱਜ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦਾ ਜਵਾਬ ਦੇ ਰਹੇ ਹਨ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਕੋਰੋਨਾ ਕਾਲ ’ਚ ਤਿੰਨ ਖੇਤੀ ਕਾਨੂੰਨ ਵੀ ਲਿਆਂਦੇ ਗਏ। ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਗੰਭੀਰ ਕੋਸ਼ਿਸ਼ਾਂ ਹੋਈਆਂ। ਖੇਤੀ ਖੇਤਰ ’ਚ ਸੁਧਾਰ ਲਿਆਉਣ ਲਈ ਇਹ ਬਿੱਲ ਲਿਆਂਦੇ ਗਏ। ਖੇਤੀ ਖੇਤਰ ਨੂੰ ਨਵੀਆਂ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਾਥੀਆਂ ਨੇ ਜੋ ਚਰਚਾ ਕੀਤੀ, ਉਸ ’ਚ ਕਾਨੂੰਨ ਦੇ ਰੰਗ ’ਤੇ ਬਹੁਤ ਚਰਚਾ ਹੋਈ ਕਾਲਾ ਹੈ ਕਿ ਸਫੈਦ ਹੈ? ਚੰਗਾ ਹੁੰਦਾ ਜੇਕਰ ਕਾਨੂੰਨਾਂ ਦੇ ਕੰਟੈਂਟ (ਸਮੱਗਰੀ) ’ਤੇ ਚਰਚਾ ਹੁੰਦੀ, ਤਾਂ ਕਿ ਦੇਸ਼ ਦੇ ਕਿਸਾਨਾਂ ਤੱਕ ਸਹੀ ਚੀਜ਼ ਪਹੁੰਚ ਸਕਦੀ। 

ਇਹ ਵੀ ਪੜ੍ਹੋ: ਰਾਜ ਸਭਾ ’ਚ 4 ਸੰਸਦ ਮੈਂਬਰਾਂ ਦੀ ਵਿਦਾਈ, ਭਾਵੁਕ ਹੋਏ ਪੀ. ਐੱਮ. ਮੋਦੀ

ਕਿਸਾਨ ਗਲਤ ਧਾਰਨਾਵਾਂ ਦੇ ਸ਼ਿਕਾਰ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਗਲਤ ਧਾਰਨਾਵਾਂ ਦੇ ਸ਼ਿਕਾਰ ਹੋਏ ਹਨ, ਜੋ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ। ਅੰਦੋਲਨ ਕਰ ਰਹੇ ਸਾਰੇ ਕਿਸਾਨਾਂ ਭਰਾਵਾਂ ਦਾ ਇਹ ਸਦਨ ਆਦਰ ਕਰਦੀ ਹੈ ਅਤੇ ਆਦਰ ਕਰਦੀ ਰਹੇਗੀ। ਸੀਨੀਅਰ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਕਿਸਾਨਾਂ ਨਾਲ ਲਗਾਤਾਰ ਗੱਲਬਾਤ ਹੋਈ। ਜਦੋਂ ਪੰਜਾਬ ’ਚ ਅੰਦੋਲਨ ਹੋਇਆ, ਉਸ ਸਮੇਂ ਵੀ ਗੱਲਬਾਤ ਹੋਈ ਅਤੇ ਹੁਣ ਦਿੱਲੀ ’ਚ ਵੀ ਹੋ ਰਹੀ ਹੈ। ਇਹ ਕਾਨੂੰਨ ਕਿਸਾਨਾਂ ਲਈ ਬੰਧਨ ਨਹੀਂ ਹਨ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾਬੰਦੀ: ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੀਤਾ ਵੱਡਾ ਐਲਾਨ

ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ—
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸਾਨ ਅਫਵਾਹਾਂ ਦੇ ਸ਼ਿਕਾਰ ਹਨ। ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ। ਅਸੀਂ ਗੱਲਬਾਤ ਲਈ ਹੁਣ ਵੀ ਕਿਸਾਨਾਂ ਦੀ ਉਡੀਕ ਕਰ ਰਹੇ ਹਾਂ। ਕਿਸਾਨਾਂ ਦੀਆਂ ਸ਼ੰਕਾਵਾਂ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਕਿਸਾਨਾਂ ਨਾਲ ਸਨਮਾਨ ਭਾਵਨਾ ਨਾਲ ਗੱਲਬਾਤ ਲਈ ਤਿਆਰ ਹਾਂ। ਕਾਨੂੰਨ ਲਾਗੂ ਹੋਣ ਮਗਰੋਂ ਦੇਸ਼ ਵਿਚ ਕੋਈ ਮੰਡੀ ਬੰਦ ਨਹੀਂ ਹੋਈ ਹੈ ਅਤੇ ਨਾ ਹੀ ਐੱਮ. ਐੱਸ. ਪੀ.। ਨਵੇਂ ਕਾਨੂੰਨਾਂ ਨੇ ਕਿਸਾਨਾਂ ਤੋਂ ਕੁਝ ਨਹੀਂ ਖੋਹਿਆ ਹੈ। ਕਿਸਾਨ ਦੱਸਣ ਉਨ੍ਹਾਂ ਦਾ ਕਿਹੜਾ ਹੱਕ ਖੋਹਿਆ ਗਿਆ। 

ਇਹ ਵੀ ਪੜ੍ਹੋ: ਰਾਜ ਸਭਾ ਵਿਚ ਬੋਲੇ ਪ੍ਰਧਾਨ ਮੰਤਰੀ ਮੋਦੀ, MSP ਸੀ, MSP ਹੈ ਅਤੇ MSP ਰਹੇਗਾ

ਭਾਸ਼ਣ ਦੌਰਾਨ ‘ਕਾਲੇ ਕਾਨੂੰਨ’ ਵਾਪਸ ਲਓ ਦੇ ਨਾਅਰੇ—
ਮੋਦੀ ਦੇ ਇਸ ਭਾਸ਼ਣ ਦੌਰਾਨ ਕਾਂਗਰਸ ਮੈਂਬਰਾਂ ਨੇ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਾਏ। ਪ੍ਰਧਾਨ ਮੰਤਰੀ ਨੇ ਇਸ ਨੂੰ ਸੋਚੀ-ਸਮਝੀ ਰਣਨੀਤੀ ਦੱਸਿਆ। ਕਾਂਗਰਸ ਸਦਨ ’ਚੋਂ ਵਾਕ ਆਊਟ ਕਰ ਗਈ। ਮੋਦੀ ਨੇ ਅੱਗੇ ਕਿਹਾ ਕਿ ਪੁਰਾਣੀ ਮੰਡੀਆਂ ਵੀ ਬੰਦ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਹਿੱਤ ਲਈ ਕਾਨੂੰਨ ਬਣਾਏ ਜਾਂਦੇ ਹਨ। ਕਿਸਾਨ ਆਤਮ ਨਿਰਭਰ ਬਣੇ, ਇਸ ਦਿਸ਼ਾ ’ਚ ਕੰਮ ਕਰਨਾ ਜ਼ਰੂਰੀ। ਖੇਤੀ ਨੂੰ ਆਧੁਨਿਕ ਬਣਾਉਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋ: ਰਾਜ ਸਭਾ ’ਚ ਵਿਦਾਈ ਭਾਸ਼ਣ ਦੌਰਾਨ ‘ਆਜ਼ਾਦ’ ਬੋਲੇ- ‘ਮੈਂ ਖੁਸ਼ਕਿਸਮਤ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਿਆ’

ਸਾਡਾ ਕਿਸਾਨ ਦੁਨੀਆ ਦੇ ਹਿਸਾਬ ਨਾਲ ਖੇਤੀ ਕਰੇ: ਪੀ. ਐੱਮ. ਮੋਦੀ
ਸਾਡਾ ਕਿਸਾਨ ਦੁਨੀਆ ਦੇ ਹਿਸਾਬ ਨਾਲ ਖੇਤੀ ਕਰੇ, ਸਿਰਫ ਕਣਕ ਅਤੇ ਝੋਨਾ ਤੱਕ ਹੀ ਖੇਤੀ ਸੀਮਤ ਨਾ ਰਹੇ। 21ਵੀਂ ਸਦੀ ’ਚ 18ਵੀਂ ਸਦੀ ਦੀ ਸੋਚ ਨਾਲ ਕਿਸਾਨਾਂ ਦਾ ਭਲਾ ਨਹੀਂ ਹੋ ਸਕਦਾ। ਸਾਡਾ ਅੰਨਦਾਤਾ ਖੁਸ਼ਹਾਲ ਹੋਵੇ, ਖੇਤੀ ਖੇਤਰ ਨੂੰ ਆਧੁਨਿਕ ਬਣਾਉਣਾ ਜ਼ਰੂਰੀ ਹੈ। ਕਿਸਾਨਾਂ ਨੂੰ ਇਕ ਲੰਬੀ ਯਾਤਰਾ ਲਈ ਤਿਆਰ ਕਰਨਾ ਹੋਵੇਗਾ। ਸਰਕਾਰ ਦੀ ਮੰਸ਼ਾ ਕਿਸਾਨਾਂ ਦੀ ਭਲਾਈ ਕਰਨਾ ਹੈ। ਅਸੀਂ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਵਿਵਸਥਾ ਬਦਲੀ ਹੈ। ਪੁਰਾਣੀ ਸੋਚ, ਪੁਰਾਣੇ ਮਾਪਦੰਡਾਂ ਨਾਲ ਕਿਸਾਨਾਂ ਦਾ ਭਲਾ ਨਹੀਂ ਹੋਵੇਗਾ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਪੁਲਸ ਦੀ ਸਖ਼ਤ ਪਹਿਰੇਦਾਰੀ ਦਰਮਿਆਨ ਸਫ਼ਾਈ ਕਰਦੇ ਦਿੱਸੇ ਰਾਕੇਸ਼ ਟਿਕੈਤ


author

Tanu

Content Editor

Related News