PM ਮੋਦੀ ਦੀ ਵਿਦਿਆਰਥੀਆਂ ਨੂੰ ਸਲਾਹ- ਜਿੱਥੇ ਵੀ ਰਹੋ, ਆਪਣੀ ਮਾਂ ਭੂਮੀ ਨੂੰ ਧਿਆਨ ''ਚ ਰੱਖੋ

09/30/2019 6:09:35 PM

ਚੇਨਈ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਦੀ ਅਮਰੀਕੀ ਯਾਤਰਾ ਦੌਰਾਨ ਉੱਚ ਪੱਧਰੀ ਬੈਠਕਾਂ 'ਚ ਹਰ ਥਾਂ ਨਵੇਂ ਭਾਰਤ ਨੂੰ ਲੈ ਕੇ ਆਸਵੰਦ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਰਤੀ ਭਾਈਚਾਰੇ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਗਲੋਬਲ ਪੱਧਰ 'ਤੇ ਆਪਣੀ ਛਾਪ ਛੱਡੀ ਹੈ। ਮੋਦੀ ਨੇ ਆਈ. ਆਈ. ਟੀ-ਮਦਰਾਸ ਦੇ 56ਵੇਂ ਡਿਗਰੀ ਵੰਡ ਸਮਾਰੋਹ 'ਚ ਕਿਹਾ ਕਿ ਵਿਦਿਆਰਥੀਆਂ ਨੇ ਅਜਿਹੇ ਸਮੇਂ 'ਚ ਗਰੈਜੂਏਸ਼ਨ ਪਾਸ ਕੀਤੀ ਹੈ, ਜਦੋਂ ਦੁਨੀਆ ਭਾਰਤ ਨੂੰ ਵਿਲੱਖਣ ਮੌਕਿਆਂ ਦੇ ਰੂਪ 'ਚ ਦੇਖ ਰਹੀ ਹੈ। 

ਮੋਦੀ ਨੇ ਕਿਹਾ ਕਿ ਮੈਂ ਹਾਲ ਹੀ 'ਚ ਅਮਰੀਕਾ ਤੋਂ ਪਰਤਿਆ। ਇਸ ਯਾਤਰਾ ਦੌਰਾਨ ਮੈਂ ਕਈ ਰਾਸ਼ਟਰ ਪ੍ਰਧਾਨਾਂ, ਕਾਰੋਬਾਰੀਆਂ, ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸਾਰਿਆਂ ਨਾਲ ਮੁਲਾਕਾਤ ਦੌਰਾਨ ਭਾਰਤ ਨੂੰ ਲੈ ਕੇ ਆਸਵੰਦ ਅਤੇ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਦਾ ਜ਼ਿਕਰ ਹੋਇਆ। ਉਨ੍ਹਾਂ ਨੇ ਕਿਹਾ ਕਿ ਭਾਰਤੀ ਭਾਈਚਾਰੇ ਨੇ ਪੂਰੀ ਦੁਨੀਆ 'ਚ ਇਕ ਵੱਖਰੀ ਛਾਪ ਛੱਡੀ ਹੈ। ਖਾਸ ਕਰ ਕੇ ਵਿਗਿਆਨ, ਤਕਨਾਲੋਜੀ ਅਤੇ ਨਵੀਂ ਖੋਜ ਦੇ ਖੇਤਰ ਵਿਚ। ਪੀ. ਐੱਮ. ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਜਿੱਥੇ ਮਰਜ਼ੀ ਕੰਮ ਕਰੋ, ਜਿੱਥੇ ਮਰਜ਼ੀ ਰਹੋ, ਆਪਣੀ ਮਾਂ ਭੂਮੀ ਨੂੰ ਧਿਆਨ 'ਚ ਰੱਖੋ। ਸੋਚੋ ਕਿ ਤੁਹਾਡਾ ਕੰਮ, ਖੋਜ ਇਕ ਸਾਥੀ ਭਾਰਤੀ ਦੀ ਮਦਦ ਕਿਵੇਂ ਕਰ ਸਕਦਾ ਹੈ। ਇਹ ਸਿਰਫ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਨਹੀਂ ਹੈ, ਸਗੋਂ ਕਿ ਵਪਾਰਕ ਸਮਝ ਵੀ ਦਿਖਾਉਂਦੀ ਹੈ।


Tanu

Content Editor

Related News