ਨਫ਼ਰਤ ਨਾਲ ਪ੍ਰਗਟ ਨਹੀਂ ਹੋ ਸਕਦੇ ਹਨ ਰਾਮ : ਰਾਹੁਲ ਗਾਂਧੀ

Wednesday, Aug 05, 2020 - 01:36 PM (IST)

ਨਫ਼ਰਤ ਨਾਲ ਪ੍ਰਗਟ ਨਹੀਂ ਹੋ ਸਕਦੇ ਹਨ ਰਾਮ : ਰਾਹੁਲ ਗਾਂਧੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਯੁੱਧਿਆ 'ਚ ਭਗਵਾਨ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਦੇ ਤੁਰੰਤ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਮ ਮਰਿਆਦਾ ਪੁਰਸ਼ੋਤਮ ਹੈ ਅਤੇ ਉਹ ਨਫ਼ਰਤ ਨਾਲ ਕਦੇ ਪ੍ਰਗਟ ਨਹੀਂ ਹੁੰਦੇ। ਰਾਹੁਲ ਨੇ ਟਵੀਟ ਕੀਤਾ,''ਮਨੁੱਖਤਾ ਦੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਸਰਵਉੱਚ ਮਨੁੱਖੀ ਗੁਣਾਂ ਦਾ ਰੂਪ ਹਨ। ਉਹ ਸਾਡੇ ਮਨ ਦੀ ਡੂੰਘਾਈ 'ਚ ਵਸੀ ਮਨੁੱਖਤਾ ਦੀ ਮੂਲ ਭਾਵਨਾ ਹੈ।''

PunjabKesariਉਨ੍ਹਾਂ ਨੇ ਕਿਹਾ,''ਰਾਮ ਪ੍ਰੇਮ ਹੈ, ਉਹ ਕਦੇ ਨਫ਼ਰਤ 'ਚ ਪ੍ਰਗਟ ਨਹੀਂ ਹੋ ਸਕਦੇ। ਰਾਮ ਕਰੁਣਾ ਹਨ, ਉਹ ਕਦੇ ਬੇਰਹਿਮੀ 'ਚ ਪ੍ਰਗਟ ਨਹੀਂ ਹੋ ਸਕਦੇ। ਰਾਮ ਨਿਆਂ ਹਨ, ਉਹ ਕਦੇ ਅਨਿਆਂ 'ਚ ਪ੍ਰਗਟ ਨਹੀਂ ਹੋ ਸਕਦੇ।'' ਇਸ ਤੋਂ ਪਹਿਲਾਂ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ,''ਰਾਮ ਮੰਦਰ ਭੂਮੀ ਪੂਜਨ ਦੀਆਂ ਸ਼ੁੱਭਕਾਮਨਾਵਾਂ। ਆਸ ਹੈ ਕਿ ਤਿਆਗ, ਕਰਤੱਵ, ਕਰੁਣਾ, ਉਦਾਰਤਾ, ਏਕਤਾ, ਬੰਧੁਤੱਵ, ਸੱਚ ਦੇ ਰਾਮਬਾਣ ਮੁੱਲ ਜੀਵਨ ਮਾਰਗ ਦਾ ਰਸਤਾ ਬਣਨਗੇ। ਜੈ ਸੀਆਰਾਮ।''


author

DIsha

Content Editor

Related News