PM ਮੋਦੀ ਦੇ ਗੁਜਰਾਤ ਦੌਰੇ ਤੋਂ ਇਕ ਦਿਨ ਪਹਿਲਾਂ 23 ਪੁਲਸ ਮੁਲਾਜ਼ਮ ਪਾਏ ਗਏ ਕੋਰੋਨਾ ਪਾਜ਼ੇਟਿਵ

Friday, Oct 30, 2020 - 02:06 PM (IST)

PM ਮੋਦੀ ਦੇ ਗੁਜਰਾਤ ਦੌਰੇ ਤੋਂ ਇਕ ਦਿਨ ਪਹਿਲਾਂ 23 ਪੁਲਸ ਮੁਲਾਜ਼ਮ ਪਾਏ ਗਏ ਕੋਰੋਨਾ ਪਾਜ਼ੇਟਿਵ

ਕੇਵਡੀਆ (ਗੁਜਰਾਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਥੇ ਹੋਣ ਵਾਲੀ ਯਾਤਰਾ ਤੋਂ ਇਕ ਦਿਨ ਪਹਿਲਾਂ ਸੁਰੱਖਿਆ ਕਰਮੀਆਂ ਦੀ ਕੋਵਿਡ-19 ਲਈ ਕਰਵਾਈ ਗਈ ਜਾਂਚ 'ਚ 23 ਪੁਲਸ ਮੁਲਾਜ਼ਮ ਪੀੜਤ ਪਾਏ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਰਮਦਾ ਜ਼ਿਲ੍ਹੇ ਦੇ ਕੇਵਡੀਆ ਪਿੰਡ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਦੀ ਯਾਤਰਾ ਦੇ ਮੱਦੇਨਜ਼ਰ 'ਸਟੈਚੂ ਆਫ਼ ਯੂਨਿਟੀ' ਦੇ ਨੇੜਲੇ ਖੇਤਰਾਂ 'ਚ 5 ਹਜ਼ਾਰ ਤੋਂ ਵੱਧ ਪੁਲਸ ਅਤੇ ਰਾਜ ਰਿਜ਼ਰਵ ਪੁਲਸ (ਐੱਸ.ਆਰ.ਪੀ.) ਦੇ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PM ਮੋਦੀ 2 ਦਿਨਾ ਯਾਤਰਾ 'ਤੇ ਪਹੁੰਚੇ ਗੁਜਰਾਤ, ਕੇਸ਼ੁਭਾਈ ਪਟੇਲ ਨੂੰ ਘਰ ਜਾ ਕੇ ਦਿੱਤੀ ਸ਼ਰਧਾਂਜਲੀ

ਮੋਦੀ 2 ਦਿਨ ਦੀ ਗੁਜਰਾਤ ਯਾਤਰਾ 'ਤੇ ਕੇਵਡੀਆ ਆਏ ਹਨ ਅਤੇ ਸ਼ਨੀਵਾਰ ਦੁਪਹਿਰ ਤੱਕ ਇੱਥੇ ਰਹਿਣਗੇ। ਨਰਮਦਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਇਕ ਅਧਿਕਾਰਤ ਬਿਆਨ ਅਨੁਸਾਰ ਏਕਤਾ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇੱਥੇ ਤਾਇਨਾਤ ਸੁਰੱਖਿਆ ਕਰਮੀਆਂ ਦੀ ਜਾਂਚ ਲਈ ਚੌਕਸੀ ਵਜੋਂ 'ਸਟੈਚੂ ਆਫ਼ ਯੂਨਿਟੀ' 'ਤੇ ਵਿਸ਼ੇਸ਼ ਜਾਂਚ ਬੂਥ ਬਣਾਏ ਗਏ ਹਨ। ਬਿਆਨ ਅਨੁਸਾਰ, ਵੀਰਵਾਰ ਨੂੰ 3,651 ਪੁਲਸ ਮੁਲਾਜ਼ਮਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 23 ਪਾਜ਼ੇਟਿਵ ਪਾਏ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਪੀੜਤ ਪੁਲਸ ਮੁਲਾਜ਼ਮਾਂ ਨੂੰ ਨਰਮਦਾ ਜ਼ਿਲ੍ਹੇ ਦੇ ਰਾਜਪਿਪਲਾ 'ਚ ਸਥਿਤ ਕੋਵਿਡ-19 ਕੇਂਦਰ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ


author

DIsha

Content Editor

Related News