''ਗੋਲਫਰ'' ਅਰਜੁਨ ਭਾਟੀ ਨੂੰ PM ਮੋਦੀ ਦਾ ਸਲਾਮ, 8 ਸਾਲ ਦੀ ਕਮਾਈ ਕੀਤੀ ਦੇਸ਼ ਦੇ ਨਾਮ

04/08/2020 11:11:12 AM

ਨਵੀਂ ਦਿੱਲੀ— ਪੂਰਾ ਦੇਸ਼ ਇਸ ਸਮੇਂ ਕੋਰੋਨਾਵਾਇਰਸ ਜਿਹੀ ਮਹਾਮਾਰੀ ਨਾਲ ਜੂਝ ਰਿਹਾ ਹੈ। ਇਸ ਮਹਾਮਾਰੀ ਕਾਰਣ ਦੇਸ਼ 14 ਅਪ੍ਰੈਲ ਤਕ ਲਾਕਡਾਊਨ ਹੈ। ਇਸ ਮਹਾਮਾਰੀ ਵਿਰੁੱਧ ਜੰਗ ਲਈ ਦੇਸ਼ ਦੀਆਂ ਕਈ ਸ਼ਖਸੀਅਤਾਂ ਜਿੰਨਾ ਹੋ ਸਕੇ ਯੋਗਦਾਨ ਪਾ ਰਹੀਆਂ ਹਨ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹਾਮਾਰੀ ਲਈ 'ਪੀ. ਐੱਮ. ਕੇਅਰਸ ਫੰਡ' 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੀ ਇਸ ਅਪੀਲ ਤੋਂ ਬਾਅਦ ਬਾਲੀਵੁੱਡ, ਕਈ ਸੰਸਥਾਵਾਂ ਅਤੇ ਖੇਡ ਜਗਤ ਦੀਆਂ ਉੱਘੀਆਂ ਹਸਤੀਆਂ ਸਮੇਤ ਕਈ ਲੋਕ ਅੱਗੇ ਆਏ ਹਨ। 

PunjabKesari

ਇਸ ਜੰਗ ਵਿਰੁੱਧ ਗੋਲਫਰ ਅਰਜੁਨ ਭਾਟੀ ਵੀ ਪਿੱਛੇ ਨਹੀਂ ਰਹੇ। ਅਰਜੁਨ ਭਾਟੀ ਨੇ ਆਪਣੀਆਂ ਸਾਰੀਆਂ ਟਰਾਫੀਆਂ ਅਤੇ ਕਮਾਈ ਲੋਕਾਂ ਨੂੰ ਦੇ ਦਿੱਤੀ ਹੈ। ਅਰਜੁਨ ਨੇ 4,30,000 ਰੁਪਏ ਪੀ. ਐੱਮ. ਕੇਅਰਸ ਫੰਡ 'ਚ ਦੇਸ਼ ਦੀ ਮਦਦ ਨੂੰ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਜੁਨ ਦੇ ਇਸ ਜਜ਼ਬੇ ਨੂੰ ਸਲਾਮ ਕੀਤਾ ਹੈ। ਉਨ੍ਹਾਂ ਨੇ ਬਕਾਇਦਾ ਟਵਿੱਟਰ 'ਤੇ ਟਵੀਟ ਕਰ ਕੇ ਅਰਜੁਨ ਨੂੰ ਸਲਾਮ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ- ਦੇਸ਼ ਵਾਸੀਆਂ ਦੀ ਇਹ ਓਹ ਭਾਵਨਾ ਹੈ, ਜੋ  ਕੋਰੋਨਾ ਮਹਾਮਾਰੀ ਦੇ ਸਮੇਂ ਸਭ ਤੋਂ ਵੱਡਾ ਸੰਬਲ ਹੈ।

PunjabKesari

ਇਸ ਦੇ ਨਾਲ ਹੀ ਉਨ੍ਹਾਂ ਨੇ ਅਰਜੁਨ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ ਕਿ ਤੁਹਾਨੂੰ ਸਲਾਮ, 8 ਸਾਲ 'ਚ ਜੋ ਦੇਸ਼, ਵਿਦੇਸ਼ ਤੋਂ ਜਿੱਤ ਕੇ ਕਮਾਈ ਹੋਈ 102 ਟਰਾਫੀਆਂ ਦੇਸ਼ ਸੰਕਟ ਦੇ ਸਮੇਂ ਮੈਂ 102 ਲੋਕਾਂ ਨੂੰ ਦੇ ਦਿੱਤੀਆਂ ਹਨ, ਉਨ੍ਹਾਂ ਤੋਂ ਆਏ ਹੋਏ ਕੁੱਲ- 4,30,000 ਰੁਪਏ ਅੱਜ ਪੀ. ਐੱਮ. ਕੇਅਰਸ ਫੰਡ 'ਚ ਦੇਸ਼ ਦੀ ਮਦਦ ਨੂੰ ਦਿੱਤੇ, ਇਹ ਸੁਣ ਕੇ ਦਾਦੀ ਰੋ ਪਈ ਅਤੇ ਫਿਰ ਬੋਲੀ ਤੂੰ ਸੱਚ 'ਚ ਅਰਜੁਨ ਹੈ, ਅੱਜ ਦੇਸ਼ ਦੇ ਲੋਕ ਬਚਣੇ ਚਾਹੀਦੇ ਹਨ ਟਰਾਫੀ ਤਾਂ ਫਿਰ ਆ ਜਾਵੇਗੀ। 

ਇਹ ਵੀ ਪੜ੍ਹੋ : ਜੂਨੀਅਰ ਗੋਲਫਰ ਅਰਜੁਨ ਵਲੋਂ ਆਪਣੀਆਂ 102 ਟਰਾਫੀਆਂ ਤੇ ਟੂਰਨਾਮੈਂਟ ਦੀ ਕਮਾਈ ਦਾਨ


Tanu

Content Editor

Related News