ਸੱਤਾ ''ਚ ਮੁੜ ਵਾਪਸੀ ਮਗਰੋਂ ਮੋਦੀ ਦੀ ''ਮਾਲਦੀਵ'' ਫੇਰੀ, ਕ੍ਰਿਕਟ ਪ੍ਰੇਮੀਆਂ ਨੂੰ ਦੇਣਗੇ ਖਾਸ ਤੋਹਫਾ

06/08/2019 12:45:37 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਮਿਲੀ ਬੰਪਰ ਜਿੱਤ ਮਗਰੋਂ ਮੁੜ ਸੱਤਾ 'ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 8 ਜੂਨ ਨੂੰ ਮਾਲਦੀਵ ਦੇ ਦੌਰੇ 'ਤੇ ਜਾਣਗੇ। ਇਸ ਤੋਂ ਬਾਅਦ ਮੋਦੀ ਸ਼੍ਰੀਲੰਕਾ ਜਾਣਗੇ। ਮੋਦੀ ਵਲੋਂ ਮਾਲਦੀਵ ਨੂੰ ਪਹਿਲੀ ਵਿਦੇਸ਼ ਯਾਤਰਾ ਦੇ ਤੌਰ 'ਤੇ ਚੁਣਨ ਦਾ ਕਾਰਨ ਕਾਫੀ ਚਰਚਾਵਾਂ ਵਿਚ ਹੈ। ਖਬਰ ਹੈ ਕਿ ਇਸ ਦੌਰਾਨ ਮੋਦੀ ਮਾਲਦੀਵ ਵਿਚ ਕ੍ਰਿਕਟ ਪ੍ਰੇਮੀਆਂ ਲਈ ਇਕ 'ਸਟੇਡੀਅਮ' ਬਣਾਉਣ ਦੀ ਪੇਸ਼ਕਸ਼ ਕਰ ਸਕਦੇ ਹਨ। ਇੱਥੇ ਦੱਸ ਦੇਈਏ ਕਿ ਮਾਲਦੀਵ ਦੇ ਰਾਸ਼ਟਪਤੀ ਇਬਰਾਹਿਮ ਮੁਹੰਮਦ ਸੋਲਿਹ ਖੁਦ ਕ੍ਰਿਕਟ ਦੇ ਬਹੁਤ ਸ਼ੌਕੀਨ ਹਨ। ਮੋਦੀ ਮਾਲਦੀਵ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਕ੍ਰਿਕਟ ਸਟੇਡੀਅਮ ਬਣਾਉਣ ਅਤੇ ਉੱਥੋਂ ਦੇ ਨੌਜਵਾਨਾਂ ਨੂੰ ਕ੍ਰਿਕਟ ਦੀ ਟ੍ਰੇਨਿੰਗ ਦੇਣ ਦੀ ਪੇਸ਼ਕਸ਼ ਕਰ ਸਕਦੇ ਹਨ।

 Maldives


ਓਧਰ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਮੋਦੀ ਦੇ ਮਾਲਦੀਵ ਦੌਰੇ ਤੋਂ ਪਹਿਲਾਂ ਮੀਡੀਆ ਨੂੰ ਦੱਸਿਆ, ''ਕ੍ਰਿਕਟ ਖੇਤਰ ਵਿਚ ਭਾਰਤ ਕਈ ਤਰ੍ਹਾਂ ਨਾਲ ਮਾਲਦੀਵ ਦੀ ਮਦਦ ਕਰ ਸਕਦਾ ਹੈ। ਇਸ ਵਿਚ ਇਕ ਕ੍ਰਿਕਟ ਸਟੇਡੀਅਮ ਬਣਾਉਣਾ ਹੈ, ਜਿਸ ਲਈ ਆਰਥਿਕ ਮਦਦ ਵੀ ਦਿੱਤੀ ਜਾ ਸਕਦੀ ਹੈ। ਜਿਸ ਦੇ ਤਹਿਤ ਮਾਲਦੀਵ ਦੇ ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਕ੍ਰਿਕਟ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਗੋਖਲੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਵਲੋਂ ਮਾਲਦੀਵ ਵਿਚ ਹੋਰ ਪਹਿਲਕਦਮੀਆਂ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਕੋਚੀ ਤੋਂ ਮਾਲਦੀਵ ਤਕ ਲਈ ਕਿਸ਼ਤੀ (ਫੇਰੀ) ਸੇਵਾਵਾਂ ਅਤੇ ਪੋਰਟ ਟਰਮੀਨਲ ਸੇਵਾ ਸ਼ੁਰੂ ਕਰਨ 'ਤੇ ਵੀ ਵਿਚਾਰ ਕਰ ਰਿਹਾ ਹੈ।

Image result for Narendra Modi gifts on his visit to Maldives

ਮੋਦੀ ਇਸ ਦੌਰਾਨ ਕੋਸਟਲ ਰਾਡਾਰ ਸਿਸਟਮ (ਤੱਟੀ ਰਾਡਾਰ ਸਿਸਟਮ) ਅਤੇ ਮਾਲਦੀਵ ਦੇ ਰੱਖਿਆ ਫੋਰਸ ਲਈ ਟ੍ਰੇਨਿੰਗ ਸੈਂਟਰ 'ਤੇ ਵੀ ਵਿਚਾਰ ਕਰ ਸਕਦੇ ਹਨ। ਇਸ ਤੋਂ ਇਲਾਵਾ ਮਾਲਦੀਵ 'ਚ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣ 'ਤੇ ਵੀ ਜ਼ੋਰ ਦਿੱਤਾ ਜਾ ਸਕਦਾ ਹੈ। ਇਸ ਨਾਲ ਉੱਥੋਂ ਦੇ ਲੋਕ ਨੂੰ ਇਕ ਟਾਪੂ ਤੋਂ ਦੂਜੇ ਟਾਪੂ 'ਤੇ ਜਾਣ ਵਿਚ ਸਹੂਲੀਅਤ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਮੋਦੀ ਮਾਲਦੀਵ ਦੀ ਸੰਸਦ ਨੂੰ ਵੀ ਸੰਬੋਧਿਤ ਕਰਨਗੇ। ਮੋਦੀ ਦੇ ਸਨਮਾਨ ਦੇ ਤੌਰ 'ਤੇ ਉਨ੍ਹਾਂ ਨੂੰ ਰਾਸ਼ਟਰਪਤੀ ਦਫਤਰ 'ਚ 'ਨਿਸ਼ਾਨੀਜੁਦੀਨ' ਨਾਲ ਸਨਮਾਨਤ ਕੀਤਾ ਜਾਵੇਗਾ।


Tanu

Content Editor

Related News