PM ਮੋਦੀ ਦਾ ਵਿਰੋਧੀ ਧਿਰ ''ਤੇ ਵੱਡਾ ਹਮਲਾ, ਕਿਹਾ- ਇਹ ਨਾ ਕਿਸਾਨਾਂ ਦੇ ਹਨ ਅਤੇ ਨਾ ਜਵਾਨਾਂ ਦੇ

09/29/2020 3:27:36 PM

ਨਵੀਂ ਦਿੱਲੀ/ਦੇਹਰਾਦੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਲੈ ਕੇ ਕਿਸਾਨਾਂ 'ਚ ਭਰਮ ਫੈਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਐੱਮ.ਐੱਸ.ਪੀ. ਵੀ ਰਹੇਗੀ ਅਤੇ ਕਿਸਾਨਾਂ ਨੂੰ ਕਿਤੇ ਵੀ ਆਪਣੀ ਫਸਲ ਵੇਚਣ ਦੀ ਆਜ਼ਾਦੀ ਵੀ ਰਹੇਗੀ। ਮਹੱਤਵਪੂਰਨ ਪ੍ਰਾਜੈਕਟ 'ਨਮਾਮਿ ਗੰਗੇ' ਦੇ ਅਧੀਨ ਉਤਰਾਖੰਡ 'ਚ ਹਰਿਦੁਆਰ, ਰਿਸ਼ੀਕੇਸ਼, ਮੁਨੀ ਕੀ ਰੇਤੀ ਅਤੇ ਬਦਰੀਨਾਥ 'ਚ ਸੀਵਰੇਜ ਸੋਧ ਪਲਾਂਟ (ਐੱਸ.ਟੀ.ਪੀ.) ਅਤੇ ਗੰਗਾ ਮਿਊਜ਼ੀਅਮ ਦਾ ਨਵੀਂ ਦਿੱਲੀ ਤੋਂ ਡਿਜ਼ੀਟਲ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰ 'ਤੇ ਕਰਾਰਾ ਹਮਲਾ ਬੋਲਿਆ।

ਇਹ ਵੀ ਪੜ੍ਹੋ : ਖੇਤੀਬਾੜੀ ਬਿੱਲਾਂ ਨੂੰ ਮਨਜ਼ੂਰੀ ਮਿਲਣ 'ਤੇ ਭੜਕਿਆ ਵਿਰੋਧੀ ਧਿਰ, ਇੰਡੀਆ ਗੇਟ 'ਤੇ ਲਗਾਈ ਟਰੈਕਟਰ ਨੂੰ ਅੱਗ

ਜਿਸ ਦੀ ਕਿਸਾਨ ਪੂਜਾ ਕਰਦੇ ਹਨ, ਵਿਰੋਧੀ ਧਿਰ ਨੇ ਉਸ ਨੂੰ ਹੀ ਲਗਾਈ ਅੱਗ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲਾਂ ਤੱਕ ਇਹ ਲੋਕ ਐੱਮ.ਐੱਸ.ਪੀ. ਲਾਗੂ ਕਰਨ ਦੀ ਗੱਲ ਕਹਿੰਦੇ ਰਹੇ ਪਰ ਕੀਤਾ ਨਹੀਂ ਅਤੇ ਸਰਕਾਰ ਨੇ ਅਜਿਹਾ ਕੀਤਾ ਤਾਂ ਉਹ ਇਸ ਨੂੰ ਲੈ ਕੇ ਕਿਸਾਨਾਂ 'ਚ ਭਰਮ ਫੈਲਾ ਰਹੇ ਹਨ। ਵਿਰੋਧੀ ਦਲਾਂ ਦਾ ਨਾਂ ਲਏ ਬਿਨਾਂ ਨਰਿੰਦਰ ਮੋਦੀ ਨੇ ਕਿਹਾ,''ਐੱਮ.ਐੱਸ.ਪੀ. ਲਾਗੂ ਕਰਨ ਦਾ ਕੰਮ ਸਵਾਮੀਨਾਥਨ ਕਮਿਸ਼ਨ ਦੀ ਇੱਛਾ ਅਨੁਸਾਰ ਸਾਡੀ ਸਰਕਾਰ ਨੇ ਕੀਤਾ। ਉਹ ਐੱਮ.ਐੱਸ.ਪੀ. 'ਤੇ ਹੀ ਕਿਸਾਨਾਂ 'ਚ ਭਰਮ ਫੈਲਾ ਰਹੇ ਹਨ। ਦੇਸ਼ 'ਚ ਐੱਮ.ਐੱਸ.ਪੀ. ਵੀ ਰਹੇਗੀ ਅਤੇ ਕਿਸਾਨਾਂ ਨੂੰ ਆਪਣੇ ਉਪਜ ਕਿਤੇ ਵੀ ਵੇਚਣ ਦੀ ਆਜ਼ਾਦੀ ਵੀ ਰਹੇਗੀ।'' ਉਨ੍ਹਾਂ ਨੇ ਕਿਹਾ,''ਜਿਨ੍ਹਾਂ ਸਮਾਨਾਂ ਦੀ ਕਿਸਾਨ ਪੂਜਾ ਕਰਦੇ ਹਨ, ਉਨ੍ਹਾਂ ਨੂੰ ਅੱਗ ਲਗਾ ਕੇ ਇਹ ਲੋਕ ਹੁਣ ਕਿਸਾਨਾਂ ਨੂੰ ਅਪਮਾਨਤ ਕਰ ਰਹੇ ਹਨ।''

PunjabKesariਕਾਲੀ ਕਮਾਈ ਦਾ ਇਕ ਹੋਰ ਜ਼ਰੀਆ ਖਤਮ ਹੋਇਆਉਨ੍ਹਾਂ ਨੇ ਕਿਹਾ ਕਿ ਇਹ ਆਜ਼ਾਦੀ ਕੁਝ ਲੋਕ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ, ਕਿਉਂਕਿ ਇਨ੍ਹਾਂ ਦੀ ਕਾਲੀ ਕਮਾਈ ਦਾ ਇਕ ਹੋਰ ਜ਼ਰੀਆ ਖਤਮ ਹੋ ਗਿਆ ਹੈ ਅਤੇ ਇਸ ਲਈ ਇਨ੍ਹਾਂ ਨੂੰ ਪਰੇਸ਼ਾਨੀ ਹੈ। ਖੇਤੀਬਾੜੀ ਕਾਨੂੰਨਾਂ 'ਤੇ ਸਿਰਫ਼ ਵਿਰੋਧ ਲਈ ਵਿਰੋਧ ਕਰਨ ਦਾ ਵਿਰੋਧੀ ਧਿਰ 'ਤੇ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੇ ਮਾਧਿਅਮ ਨਾਲ ਦੇਸ਼ ਦੇ ਕਿਸਾਨਾਂ ਨੂੰ ਕਈ ਬੰਧਨਾਂ ਤੋਂ ਮੁਕਤ ਕੀਤਾ ਗਿਆ ਹੈ ਅਤੇ ਹੁਣ ਦੇਸ਼ ਦਾ ਕਿਸਾਨ ਕਿਤੇ ਵੀ ਕਿਸੇ ਨੂੰ ਵੀ ਆਪਣੀ ਉਪਜ ਵੇਚ ਸਕਦਾ ਹੈ। ਮੋਦੀ ਨੇ ਕਿਹਾ,''ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਦੇ ਰਹੀ ਹੈ ਤਾਂ ਵੀ ਉਹ ਵਿਰੋਧ 'ਤੇ ਉਤਰ ਆਏ ਹਨ। ਇਹ ਲੋਕ ਚਾਹੁੰਦੇ ਹਨ ਕਿ ਦੇਸ਼ ਦਾ ਕਿਸਾਨ ਖੁੱਲ੍ਹੇ ਬਜ਼ਾਰ 'ਚ ਆਪਣੀ ਉਪਜ ਨਾ ਵੇਚ ਸਕੇ। ਇਹ ਚਾਹੁੰਦੇ ਹਨ ਕਿ ਕਿਸਾਨਾਂ ਦੀਆਂ ਗੱਡੀਆਂ ਜ਼ਬਤ ਹੁੰਦੀਆਂ ਰਹਿਣ, ਉਨ੍ਹਾਂ ਤੋਂ ਵਸੂਲੀ ਹੁੰਦੀ ਰਹੇ, ਉਨ੍ਹਾਂ ਤੋਂ ਘੱਟ ਕੀਮਤ 'ਤੇ ਅਨਾਜ ਖਰੀਦ ਕੇ ਵਿਚੌਲੇ ਮੁਨਾਫ਼ਾ ਕਮਾਉਂਦੇ ਰਹਿਣ।''

ਸਰਜੀਕਲ ਸਟਰਾਈਕ ਦੇ ਵੀ ਮੰਗੇ ਸਨ ਸਬੂਤ
ਪੀ.ਐੱਮ. ਮੋਦੀ ਨੇ ਕਿਹਾ ਕਿ 4 ਸਾਲ ਪਹਿਲਾਂ ਦਾ ਇਹੀ ਉਹ ਸਮਾਂ ਸੀ, ਜਦੋਂ ਦੇਸ਼ ਦੇ ਜਾਬਾਂਜ਼ਾਂ ਨੇ ਸਰਜੀਕਲ ਸਟਰਾਈਕ ਕਰਦੇ ਹੋਏ ਅੱਤਵਾਦ ਦੇ ਅੱਡਿਆਂ ਨੂੰ ਤਬਾਹ ਕਰ ਦਿੱਤਾ ਸੀ ਪਰ ਇਹ ਲੋਕ ਆਪਣੇ ਜਵਾਨਾਂ ਤੋਂ ਹੀ ਸਰਜੀਕਲ ਸਟਰਾਈਕ ਦੇ ਸਬੂਤ ਮੰਗ ਰਹੇ ਸਨ। ਸਰਜੀਕਲ ਸਟਰਾਈਕ ਦਾ ਵੀ ਵਿਰੋਧ ਕਰ ਕੇ, ਇਹ ਲੋਕ ਦੇਸ਼ ਦੇ ਸਾਹਮਣੇ ਆਪਣੀ ਮੰਸ਼ਾ ਸਾਫ਼ ਕਰ ਚੁਕੇ ਹਨ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਲਗਾਤਾਰ ਹਮਲਾ ਜਾਰੀ ਰੱਖਿਆ ਅਤੇ ਕਿਹਾ,''ਇਹ ਲੋਕ ਨਾ ਕਿਸਾਨਾਂ ਨਾਲ ਹਨ, ਨਾ ਨੌਜਵਾਨਾਂ ਨਾਲ ਅਤੇ ਨਾ ਵੀਰ ਜਵਾਨਾਂ ਨਾਲ। ਸਾਡੀ ਸਰਕਾਰ ਨੇ ਵਨ ਰੈਂਕ, ਵਨ ਪੈਨਸ਼ਨ ਦਾ ਲਾਭ ਫੌਜੀਆਂ ਨੂੰ ਦਿੱਤਾ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਵੀ ਕੀਤਾ।''
 


DIsha

Content Editor

Related News