ਕੋਰੋਨਾ ਟੀਕਿਆਂ ਨੂੰ ਮਨਜ਼ੂਰੀ ਮਾਣ ਦੀ ਗੱਲ, ਦੋਵੇਂ ਮੇਡ ਇਨ ਇੰਡੀਆ ਹਨ : PM ਮੋਦੀ
Sunday, Jan 03, 2021 - 01:10 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਦਰਮਿਆਨ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੇਕ ਦੀ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੀ.ਐੱਮ. ਮੋਦੀ ਨੇ ਕਿਹਾ,''ਇਹ ਮਾਣ ਦੀ ਗੱਲ ਹੈ ਕਿ ਜਿਨ੍ਹਾਂ 2 ਟੀਕਿਆਂ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਹ ਦੋਵੇਂ ਮੇਡ ਇਨ ਇੰਡੀਆ ਹਨ। ਇਹ ਆਤਮਨਿਰਭਰ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਸਾਡੇ ਵਿਗਿਆਨੀ ਭਾਈਚਾਰੇ ਦੀ ਇੱਛਾਸ਼ਕਤੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਮੀਂਹ ਅਤੇ ਠੰਡ ਵਿਚਾਲੇ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਸੌਂਣ ਲਈ ਬਣਾਏ ਗਏ ਟੈਂਟ ਤੇ ਕੱਪੜੇ ਹੋਏ ਗਿੱਲੇ
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨੀਆਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਾਡੇ ਵਿਗਿਆਨੀ ਭਾਈਚਾਰੇ ਨੇ ਵੀ ਆਤਮਨਿਰਭਰ ਭਾਰਤ ਦਾ ਜਜ਼ਬਾ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਲਟ ਸਥਿਤੀਆਂ 'ਚ ਅਸਾਧਾਰਣ ਸੇਵਾ ਭਾਵ ਲਈ ਅਸੀਂ ਡਾਕਟਰਾਂ, ਮੈਡੀਕਲ ਪ੍ਰੋਫੈਸ਼ਨਲਜ਼, ਵਿਗਿਆਨੀਆਂ, ਪੁਲਸ ਮੁਲਾਜ਼ਮਾਂ, ਸਫ਼ਾਈ ਕਰਮੀਆਂ ਅਤੇ ਸਾਰੇ ਕੋਰੋਨਾ ਯੋਧਿਆਂ ਦੇ ਪ੍ਰਤੀ ਆਭਾਰ ਜ਼ਾਹਰ ਕਰਦੇ ਹਾਂ। ਦੇਸ਼ ਵਾਸੀਆਂ ਦੇ ਜੀਵਨ ਬਚਾਉਣ ਲਈ ਅਸੀਂ ਸਦਾ ਉਨ੍ਹਾਂ ਦੇ ਆਭਾਰੀ ਰਹਾਂਗੇ। ਇਸ ਦੇ ਮੂਲ 'ਚ ਦੇਖਭਾਲ ਅਤੇ ਕਰੁਣਾ ਹੈ। ਪੀ.ਐੱਮ. ਨੇ ਕਿਹਾ ਹੈ ਕਿ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੇਕ ਦੀ ਵੈਕਸੀਨ ਨੂੰ ਡੀ.ਸੀ.ਜੇ.ਆਈ. ਦੀ ਮਨਜ਼ੂਰੀ ਤੋਂ ਬਾਅਦ ਕੋਰੋਨਾ ਮੁਕਤ ਅਤੇ ਸਿਹਤਮੰਦ ਭਾਰਤ ਦਾ ਮਾਰਗ ਪੱਕਾ ਹੋਵੇਗਾ।
ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀ ਇਹ ਗੱਲ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ