ਕੋਰੋਨਾ ਆਫ਼ਤ : PM ਮੋਦੀ ਅੱਜ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਨਾਲ ਕਰਨਗੇ ਗੱਲਬਾਤ
Tuesday, Apr 20, 2021 - 10:57 AM (IST)
ਨਵੀਂ ਦਿੱਲੀ- ਕੋਵਿਡ-19 ਰੋਕੂ ਟੀਕਾ ਲਗਾਉਣ ਦੀ ਉਮਰ 18 ਸਾਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਟੀਕਾ ਉਤਪਾਦਕ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਸੂਤਰਾਂ ਅਨੁਸਾਰ ਵੀਡੀਓ ਕਾਨਫਰੰਸ ਨਾਲ ਹੋਣ ਵਾਲੀ ਇਹ ਬੈਠਕ ਸ਼ਾਮ 6 ਵਜੇ ਹੋਵੇਗੀ ਅਤੇ ਇਸ 'ਚ ਜੈਵ ਤਕਨਾਲੋਜੀ ਵਿਭਾਗ ਵਲੋਂ ਇਕ ਪੇਸ਼ਕਾਰੀ ਵੀ ਦਿੱਤੀ ਜਾਵੇਗੀ। ਟੀਕਾ ਉਤਪਾਦਕ ਕੰਪਨੀਆਂ ਦੇ ਨਾਲ ਵੀ ਇਹ ਵਿਭਾਗ ਤਾਲਮੇਲ ਕਰੇਗਾ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ
ਬੈਠਕ 'ਚ ਭਾਰਤ ਦੇ ਨਾਲ ਹੀ ਵਿਦੇਸ਼ਾਂ ਦੀਆਂ ਵੀ ਸੀਨੀਅਰ ਦਵਾਈ ਨਿਰਮਾਤਾ ਕੰਪਨੀਆਂ ਦੇ ਅਧਿਕਾਰੀ ਹਾਜ਼ਰ ਹੋਣਗੇ। ਜਿਨ੍ਹਾਂ ਕੰਪਨੀਆਂ ਦੇ ਟੀਕਿਆਂ ਨੂੰ ਭਾਰਤ ਸਰਕਾਰ ਦੀ ਮਨਜ਼ੂਰੀ ਮਿਲੀ ਹੋਈ ਹੈ, ਉਨ੍ਹਾਂ ਦੇ ਵੀ ਇਸ ਬੈਠਕ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਹੁਣ ਤੱਕ ਆਕਸਫੋਰਡ ਯੂਨੀਵਰਸਿਟੀ ਅਤੇ ਬ੍ਰਿਟਿਸ਼-ਸਵੀਡਿਸ਼ ਕੰਪਨੀ ਐਸਟ੍ਰੋਜੇਨੇਕਾ ਵਲੋਂ ਵਿਕਸਿਤ 'ਕੋਵਿਸ਼ੀਲਡ' ਅਤੇ ਭਾਰਤ ਬਾਇਓਟੇਕ ਕੰਪਨੀ ਵਲੋਂ ਭਾਰਤੀ ਆਯੂਵਿਗਿਆਨ ਸੰਸਥਾ ਕੌਂਸਲ (ਆਈ.ਸੀ.ਐੱਮ.ਆਰ.) ਅਤੇ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ ਨਾਲ ਸਾਂਝੇਦਾਰੀ 'ਚ ਵਿਕਸਿਤ 'ਕੋਵੈਕਸੀਨ' ਟੀਕੇ ਭਾਰਤ 'ਚ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਲੱਛਣ ਹਨ ਪਰ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਨਾ ਹੋਵੇ ਤਾਂ ਜਾਣੋ ਮਾਹਿਰਾਂ ਦੀ ਰਾਏ
ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ 2,56,828 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਭਾਰਤ 'ਚ ਪੀੜਤਾਂ ਦੀ ਗਿਣਤੀ ਇਕ ਕਰੋੜ 53 ਲੱਖ 14 ਹਜ਼ਾਰ 714 ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੀ ਤੁਲਨਾ 'ਚ ਸਿਹਤਮੰਦ ਮਰੀਜ਼ਾਂ ਦੀ ਗਿਣਤੀ 'ਚ ਗਿਰਾਵਟ ਜਾਰੀ ਰਹਿਣ ਨਾਲ ਸਰਗਰਮ ਮਾਮਲਿਆਂ ਦਾ ਅੰਕੜਿਆਂ 20.24 ਲੱਖ ਦੇ ਪਾਰ ਪਹੁੰਚ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ