ਕੋਰੋਨਾ ਦੀ ਦਵਾਈ ਆਉਣ ਤੱਕ ਕੋਈ ਢਿੱਲ ਨਹੀਂ : ਨਰਿੰਦਰ ਮੋਦੀ

09/12/2020 2:54:45 PM

ਭੋਪਾਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਲਾਗ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦੇ ਹੋਏ ਕਿਹਾ ''ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿੱਲ ਨਹੀਂ। 2 ਗਜ ਦੀ ਦੂਰੀ, ਮਾਸਕ ਹੈ ਜ਼ਰੂਰੀ।'' ਦਾ ਮੰਤਰ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (ਪੀ.ਐੱਮ.ਏ.ਵਾਈ.)- ਗ੍ਰਾਮੀਣ ਯੋਜਨਾ ਦੇ ਅਧੀਨ ਮੱਧ ਪ੍ਰਦੇਸ਼ ਦੇ ਪੇਂਡੂ ਇਲਾਕਿਆਂ 'ਚ ਬਣੇ 1.75 ਲੱਖ ਘਰਾਂ 'ਚ ਲੋਕਾਂ ਦੇ ਗ੍ਰਹਿ ਪ੍ਰਵੇਸ਼ ਦੇ ਆਨਲਾਈਨ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਸੰਬੋਧਨ ਦੇ ਅੰਤ 'ਚ ਦੇਸ਼ ਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਪ੍ਰਤੀ ਢਿੱਲ ਨਾ ਵਰਤਣ ਦੀ ਸਲਾਹ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਮੰਤਰ ਦਿੱਤਾ,''ਯਾਦ ਰੱਖੋ, ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿੱਲ ਨਹੀਂ। 2 ਗਜ ਦੀ ਦੂਰੀ, ਮਾਸਕ ਹੈ ਜ਼ਰੂਰੀ। ਇਸ ਮੰਤਰ ਨੂੰ ਭੁੱਲਣਾ ਨਹੀਂ ਹੈ। ਤੁਹਾਡੀ ਸਿਹਤ ਚੰਗੀ ਰਹੇ, ਇਸੇ ਕਾਮਨਾ ਨਾਲ ਸਾਰਿਆਂ ਨੂੰ ਧੰਨਵਾਦ, ਸ਼ੁੱਭਕਾਮਨਾਵਾਂ।'' ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ 'ਚ ਸ਼ੁੱਕਰਵਾਰ ਰਾਤ ਤੱਕ 83,619 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁਕੇ ਹਨ, ਜਦੋਂ ਕਿ ਪ੍ਰਦੇਸ਼ 'ਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 1691 ਲੋਕਾਂ ਦੀ ਮੌਤ ਹੋਈ ਹੈ।


DIsha

Content Editor

Related News