ਬਾਲ ਪੁਰਸਕਾਰ ਜੇਤੂਆਂ ਨਾਲ PM ਮੋਦੀ ਨੇ ਕੀਤੀ ਗੱਲ, ਬੋਲੇ- ਕੋਰੋਨਾ ਕਾਰਨ ਨਹੀਂ ਹੋ ਸਕੀ ਮੁਲਾਕਾਤ

01/25/2021 3:04:59 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ। ਕਲਾ ਸੰਸਕ੍ਰਿਤ, ਇਨੋਵੇਸ਼ਨ, ਸਿੱਖਿਆ, ਸਮਾਜ ਸੇਵਾ ਦੇ ਖੇਤਰ 'ਚ ਬਿਹਤਰ ਕੰਮ ਕਰਨ ਲਈ ਇਸ ਸਾਲ 32 ਬੱਚਿਆਂ ਨੂੰ ਚੁਣਿਆ ਗਿਆ ਹੈ। ਕਲਾ ਸੰਸਕ੍ਰਿਤ ਦੇ ਖੇਤਰ 'ਚ 7 ਬੱਚਿਆਂ, ਇਨੋਵੇਸ਼ਨ ਦੇ ਖੇਤਰ 'ਚ 9 ਬੱਚਿਆਂ, ਸਿੱਖਿਆ ਦੇ ਖੇਤਰ 'ਚ 5 ਬੱਚਿਆਂ, ਖੇਡ ਦੀ ਕੈਟੇਗਰੀ 'ਚ 7 ਬੱਚਿਆਂ ਅਤੇ ਬਹਾਦਰੀ ਲਈ 3 ਬੱਚਿਆਂ ਨੂੰ ਪੁਰਸਕਾਰ ਮਿਲੇਗਾ। 

ਕੋਰੋਨਾ ਕਾਰਨ ਹੋ ਰਹੀ ਹੈ ਵਰਚੁਅਲ ਮੁਲਾਕਾਤ
ਇਸ ਪ੍ਰੋਗਰਾਮ ਦੌਰਾਨ ਮੋਦੀ ਨੇ ਸੰਬੋਧਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜੇਤੂ ਸਾਰੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੀ ਤਰ੍ਹਾਂ ਮੈਂ ਵੀ ਤੁਹਾਨੂੰ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਕੋਰੋਨਾ ਕਾਰਨ ਸਾਡੀ ਵਰਚੁਅਲ ਮੁਲਾਕਾਤ ਹੋ ਰਹੀ ਹੈ। ਪੀ.ਐੱਮ. ਮੋਦੀ ਨੇ ਕਿਹਾ,''ਪਿਆਰੇ ਬੱਚਿਓ, ਤੁਸੀਂ ਜੋ ਕੰਮ ਕੀਤਾ ਹੈ, ਤੁਹਾਨੂੰ ਜੋ ਪੁਰਸਕਾਰ ਮਿਲਿਆ ਹੈ, ਉਹ ਇਸ ਲਈ ਵੀ ਖ਼ਾਸ ਹੈ ਕਿ ਤੁਸੀਂ ਇਹ ਸਭ ਕੋਰੋਨਾ ਕਾਲ 'ਚ ਕੀਤਾ ਹੈ। ਇੰਨੀ ਘੱਟ ਉਮਰ 'ਚ ਤੁਹਾਡੇ ਵਲੋਂ ਕੀਤੇ ਕੰਮ ਹੈਰਾਨ ਕਰਨ ਵਾਲੇ ਹਨ। ਕੋਰੋਨਾ ਨੇ ਯਕੀਨੀ ਤੌਰ 'ਤੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਕ ਗੱਲ ਮੈਂ ਨੋਟ ਕੀਤੀ ਹੈ ਕਿ ਦੇਸ਼ ਦੇ ਬੱਚੇ, ਦੇਸ਼ ਦੀ ਭਾਵੀ ਪੀੜ੍ਹੀ ਨੇ ਇਸ ਮਹਾਮਾਰੀ ਨਾਲ ਮੁਕਾਬਲਾ ਕਰਨ 'ਚ ਬਹੁਤ ਭੂਮਿਕਾ ਨਿਭਾਈ ਹੈ। ਸਾਬਣ ਨਾਲ 20 ਸਕਿੰਟ 'ਚ ਹੱਥ ਧੋਣਾ ਹੋਵੇ ਇਹ ਗੱਲ ਬੱਚਿਆਂ ਨੇ ਸਭ ਤੋਂ ਪਹਿਲਾਂ ਫੜੀ।''

ਸਫ਼ਲਤਾ ਦੀ ਖ਼ੁਸ਼ੀ 'ਚ ਗੁਆਚਣਾ ਨਹੀਂ ਹੈ
ਪੀ.ਐੱਮ. ਮੋਦੀ ਬੱਚਿਆਂ ਨਾਲ ਗੱਲ ਕਰਦੇ ਹੋਏ ਕਿਹਾ,''ਤੁਹਾਨੂੰ ਇਸ ਸਫ਼ਲਤਾ ਦੀ ਖੁਸ਼ੀ 'ਚ ਗੁਆਚਣਾ ਨਹੀਂ ਹੈ। ਜਦੋਂ ਤੁਸੀਂ ਇੱਥੋ ਜਾਓਗੇ ਤਾਂ ਲੋਕ ਤੁਹਾਡੀ ਖੂਬ ਤਾਰੀਫ਼ ਕਰਨਗੇ ਪਰ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਇਹ ਤਾਰੀਫ਼ ਤੁਹਾਡੇ ਕਰਮ ਕਾਰਨ ਹੈ। ਤਾਰੀਫ਼ 'ਚ ਭਟਕ ਕੇ ਜੇਕਰ ਤੁਸੀਂ ਰੁਕ ਗਏ ਤਾਂ ਇਹ ਤਾਰੀਫ਼ ਤੁਹਾਡੇ ਲਈ ਰੁਕਾਵਟ ਬਣ ਸਕਦੀ ਹੈ। 

ਤੁਹਾਡੀ ਸਫ਼ਲਤਾ ਨੇ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ
ਮੋਦੀ ਨੇ ਇਹ ਵੀ ਕਿਹਾ ਕਿ ਤੁਹਾਡੀ ਸਫ਼ਲਤਾ ਨੇ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਤੁਹਾਡੇ ਦੋਸਤ, ਸਾਥੀ ਅਤੇ ਦੇਸ਼ ਦੇ ਦੂਜੇ ਬੱਚੇ, ਜੋ ਤੁਹਾਨੂੰ ਟੀ.ਵੀ.'ਤੇ ਦੇਖ ਰਹੇ ਹੋਣਗੇ ਤਾਂ ਉਹ ਵੀ ਤੁਹਾਡੇ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਗੇ। ਨਵੇਂ ਸੰਕਲਪ ਲੈਣਗੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਪੂਰੀ ਕੋਸ਼ਿਸ਼ ਕਰਨਗੇ। ਹਰ ਬੱਚੇ ਦੀ ਪ੍ਰਤਿਭਾ ਟੈਲੇਂਟ ਦੇਸ਼ ਦਾ ਮਾਣ ਵਧਾਉਣ ਵਾਲਾ ਹੈ। ਮੇਰਾ ਮਨ ਹੈ ਕਿ ਤੁਹਾਡੇ ਸਾਰਿਆਂ ਨਾਲ ਗੱਲ ਕਰਦਾ ਰਹਾਂ। ਤੁਸੀਂ ਇਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਹੀ ਸੁੰਦਰ ਸਮੀਕਰਨ ਹੈ।


DIsha

Content Editor

Related News