ਹੁਣ ਗਾਹਕਾਂ ਦਾ ਪੈਸਾ ਰਹੇਗਾ ਸੁਰੱਖਿਅਤ, RBI ਦੀ ਨਿਗਰਾਨੀ 'ਚ ਆਏ 1400 ਤੋਂ ਜ਼ਿਆਦਾ ਸਹਿਕਾਰੀ ਬੈਂਕ

Wednesday, Jun 24, 2020 - 05:39 PM (IST)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਬੁੱਧਵਾਰ ਨੂੰ ਕੈਬਨਿਟ ਅਤੇ ਕੈਬਨਿਟ ਕਮੇਟੀ ਆਨ ਇਕੋਨਾਮਿਕ ਅਫੇਅਰਸ ਦੀ ਬੈਠਕ ਹੋਈ, ਜਿਸ ਵਿਚ ਕਈ ਵੱਡੇ ਫੈਸਲੇ ਲਏ ਗਏ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਕਿ ਸਹਿਕਾਰੀ ਬੈਂਕ ਨੂੰ ਰਿਜ਼ਰਵ ਬੈਂਕ ਦੇ ਅਧੀਨ ਕਰ ਦਿੱਤਾ ਗਿਆ ਹੈ, ਇਸ ਨਾਲ ਗਾਹਕਾਂ ਦਾ ਪੈਸਾ ਸੁਰੱਖਿਅਤ ਰਹੇਗਾ। ਹੁਣ ਤੱਕ ਸਿਰਫ ਵਪਾਰਕ ਬੈਂਕ ਰਿਜ਼ਰਵ ਬੈਂਕ ਦੇ ਨਿਰੀਖਣ ਅਧੀਨ ਸਨ ਪਰ ਹੁਣ ਰਿਜ਼ਰਵ ਬੈਂਕ ਸਹਿਕਾਰੀ ਬੈਂਕਾਂ ਦਾ ਵੀ ਨਿਰੀਖਣ ਕਰੇਗਾ।

PunjabKesari

ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਸਾਡੇ ਦੇਸ਼ ਵਿਚ 1482 ਅਰਬਨ ਸਹਿਕਾਰੀ ਬੈਂਕ ਅਤੇ 58 ਮਲਟੀ ਸਟੇਟ ਬੈਂਕ ਹਨ, ਜਿਨ੍ਹਾਂ ਨਾਲ 8.6 ਕਰੋੜ ਗਾਹਕ ਜੁੜੇ ਹੋਏ ਹਨ। ਸਰਕਾਰ ਦਾ ਇਹ ਕਦਮ ਇਸ ਲਿਹਾਜ ਤੋਂ ਕਾਫੀ ਅਹਿਮ ਹੈ ਕਿ ਪਿਛਲੇ ਕੁੱਝ ਸਮੇਂ ਵਿਚ ਕਈ ਸਹਿਕਾਰੀ ਬੈਂਕਾਂ ਵਿਚ ਘੋਟਾਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਬੈਂਕ ਦੇ ਜਮ੍ਹਾਕਰਤਾਵਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਬੈਂਕਾਂ ਦੇ ਤੁਰੰਤ ਪ੍ਰਭਾਵ ਨਾਲ ਆਰ.ਬੀ.ਆਈ. ਦੇ ਸਿੱਧੇ ਸੁਪਰਵਿਜ਼ਨ ਪਾਵਰ ਵਿਚ ਆਉਣ ਦਾ ਇਕ ਅਰਡੀਨੈਂਸ ਪਾਸ ਕੀਤਾ ਗਿਆ ਹੈ। ਆਰ.ਬੀ.ਆਈ. ਦੀ ਪਾਵਰ ਹੁਣ ਸ਼ਡਿਊਲ ਬੈਂਕ ਦੇ ਨਾਲ-ਨਾਲ ਕੋ-ਆਪਰੇਟਿਵ 'ਤੇ ਵੀ ਲਾਗੂ ਹੋਵੇਗੀ।  

PunjabKesari

ਕੇਂਦਰੀ ਮੰਤਰੀ ਨੇ ਦੱਸਿਆ ਕਿ ਬੈਠਕ ਵਿਚ ਬਹੁਤ ਅਹਿਮ ਫੈਸਲੇ ਲਈ ਗਏ ਹਨ। ਪੁਲਾੜ ਵਿਗਿਆਨ ਦੇ ਖੇਤਰ ਵਿਚ ਬਹੁਤ ਵੱਡਾ ਸੁਧਾਰ ਕੀਤਾ ਹੈ। ਅੱਜ ਤੱਕ ਅਸੀਂ ਪੁਲਾੜ ਵਿਚ ਚੰਗਾ ਵਿਕਾਸ ਕੀਤਾ ਹੈ ਹੁਣ ਇਹ ਇਕ ਤਰ੍ਹਾਂ ਨਾਲ ਸਾਰਿਆਂ ਦੀ ਵਰਤੋਂ ਲਈ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਘੋਸ਼ਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।


cherry

Content Editor

Related News