''ਪੀ.ਐੱਮ. ਮੋਦੀ'' ਬਾਇਓਪਿਕ ਤੋਂ ਚੋਣ ਕਮਿਸ਼ਨ ਖੁਸ਼ : ਵਿਵੇਕ

Thursday, Apr 18, 2019 - 05:58 PM (IST)

''ਪੀ.ਐੱਮ. ਮੋਦੀ'' ਬਾਇਓਪਿਕ ਤੋਂ ਚੋਣ ਕਮਿਸ਼ਨ ਖੁਸ਼ : ਵਿਵੇਕ

ਨਵੀਂ ਦਿੱਲੀ— 'ਪੀ.ਐੱਮ. ਨਰਿੰਦਰ ਮੋਦੀ' 'ਚ ਲੀਡ ਰੋਲ ਨਿਭਾਉਣ ਵਾਲੇ ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਖੁਸ਼ ਹੈ। ਵਿਵੇਕ ਨੇ ਕਮਿਸ਼ਨ ਦੇ ਅਧਿਕਾਰੀਆਂ ਨਾਲ ਵੀਰਵਾਰ ਨੂੰ ਇੱਥੇ ਮੁਲਾਕਾਤ ਕੀਤੀ। ਕਮਿਸ਼ਨ ਨੇ ਬੁੱਧਵਾਰ ਨੂੰ ਇੱਥੇ ਉਮੰਗ ਕੁਮਾਰ ਨਿਰਦੇਸ਼ਿਤ ਇਸ ਫਿਲਮ ਨੂੰ ਦੇਖਿਆ ਸੀ। ਦੱਸਣਯੋਗ ਹੈ ਕਿ ਇਸ ਫਿਲਮ ਨੂੰ ਦੇਖ ਕੇ ਸਮੀਖਿਆ ਰਿਪੋਰਟ ਦੇਣ ਸੰਬੰਧੀ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕਮਿਸ਼ਨ ਦੇ ਅਧਿਕਾਰੀਆਂ ਨੇ ਇਸ ਨੂੰ ਦੇਖਿਆ। ਵਿਵੇਕ ਨੇ ਕਿਹਾ,''ਬੁੱਧਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ-ਕਰਮਚਾਰੀਆਂ ਨੇ ਇਸ ਫਿਲਮ ਨੂੰ ਦੇਖਿਆ। ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਨੂੰ ਫਿਲਮ ਕਿੰਨੀ ਪਸੰਦ ਆਈ?'' ਮੈਂ ਉਨ੍ਹਾਂ ਦਾ ਜਵਾਬ ਤਾਂ ਨਹੀਂ ਦੱਸ ਸਕਦਾ ਪਰ ਅਸੀਂ ਉਨ੍ਹਾਂ ਦੇ ਪ੍ਰਤੀਕਿਰਿਆ ਤੋਂ ਖੁਸ਼ ਹਾਂ। ਸਿਰਫ਼ ਇੰਨੀ ਅਪੀਲ ਹੈ ਕਿ ਫਿਲਮ ਨੂੰ ਰਿਲੀਜ਼ ਹੋਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।''

ਚੋਣ ਕਮਿਸ਼ਨ ਨੇ ਇਸ ਫਿਲਮ ਦੀ ਰਿਲੀਜ਼ ਨੂੰ ਲੋਕ ਸਭਾ ਚੋਣਾਂ ਦੌਰਾਨ ਚੋਣ ਜ਼ਾਬਤਾ ਦੀ ਉਲੰਘਣਾ ਦੱਸਦੇ ਹੋਏ ਇਸ 'ਤੇ ਰੋਕ ਲੱਗਾ ਦਿੱਤੀ ਸੀ। ਚੋਣ ਕਮਿਸ਼ਨ ਦੇ ਆਦੇਸ਼ ਵਿਰੁੱਧ ਇਸ ਫਿਲਮ ਦੇ ਨਿਰਮਾਤਾ ਨੇ ਸੁਪਰੀਮ ਕੋਰਟ ਦੀ ਸ਼ਰਨ ਲਈ ਸੀ। ਇਸ 'ਤੇ ਕੋਰਟ ਨੇ ਕਮਿਸ਼ਨ ਨੂੰ ਫਿਲਮ ਨੂੰ ਦੇਖ ਕੇ ਇਸ ਦੀ ਸਮੀਖਿਆ ਸੰਬੰਧੀ ਰਿਪੋਰਟ ਜਮ੍ਹਾ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਫਿਲਮ 'ਚ ਸ਼੍ਰੀ ਮੋਦੀ ਦੇ ਸ਼ਲਾਘਾਯੋਗ ਕੰਮਾਂ, ਬੁੱਧੀਮਤਾ, ਸਬਰ ਅਤੇ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਪੇਸ਼ ਕੀਤਾ ਗਿਆ ਹੈ। ਨਾਲ ਹੀ ਸਿਆਸੀ ਰਣਨੀਤੀਕਾਰ ਅਤੇ ਉਨ੍ਹਾਂ ਦੀ ਅਗਵਾਈ ਕਾਰਨ ਪਹਿਲੇ ਗੁਜਰਾਤ ਅਤੇ ਦੇਸ਼ 'ਚ ਹੋਈ ਵੱਡੀ ਗਿਣਤੀ 'ਚ ਸਮਾਜਿਕ ਤਬਦੀਲੀ ਬਾਰੇ ਵੀ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਸਾਲ 1950 ਦੇ ਦਹਾਕੇ 'ਚ ਸ਼੍ਰੀ ਮੋਦੀ ਦੇ ਬਚਪਨ ਤੋਂ ਲੈ ਕੇ ਸਿਆਸੀ ਹਲਕੇ 'ਚ ਉਨ੍ਹਾਂ ਦੀ ਤਰੱਕੀ ਦੇ ਨਾਲ ਹੀ ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਦਫ਼ਤਰ ਨੂੰ ਹੀ ਬਿਹਤਰ ਢੰਗ ਨਾਲ ਫਿਲਮ 'ਚ ਦਰਸਾਇਆ ਗਿਆ ਹੈ।


author

DIsha

Content Editor

Related News