ਬਿਹਾਰ ਦੇ ਵੋਟਰ ਵੱਧ ਤੋਂ ਵੱਧ ਵੋਟਿੰਗ ਕਰ ਕੇ ਬਣਾਉਣ ਨਵਾਂ ਰਿਕਾਰਡ : ਨਰਿੰਦਰ ਮੋਦੀ

11/07/2020 9:45:35 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਦੇ ਵੋਟਰਾਂ ਨੂੰ ਕੋਵਿਡ-19 ਤੋਂ ਬਚਾਅ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਵੱਧ ਤੋਂ ਵੱਧ ਵੋਟਿੰਗ ਕਰ ਕੇ ਨਵਾਂ ਰਿਕਾਰਡ ਬਣਾਉਣ ਦੀ ਅਪੀਲ ਕੀਤੀ। ਬਿਹਾਰ ਵਿਧਾਨ ਸਭਾ ਚੋਣ ਦੇ ਤੀਜੇ ਅਤੇ ਆਖਰੀ ਪੜਾਅ ਦੇ ਅਧੀਨ ਸ਼ਨੀਵਾਰ ਨੂੰ ਸੂਬੇ ਦੀਆਂ 78 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਨਾਲ ਹੀ ਵਾਲਮੀਕਿ ਨਗਰ ਸੰਸਦੀ ਸੀਟ 'ਤੇ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ।

PunjabKesari

ਪੀ.ਐੱਮ. ਮੋਦੀ ਨੇ ਟਵੀਟ ਕੀਤਾ,''ਬਿਹਾਰ ਵਿਧਾਨ ਸਭਾ ਚੋਣਾਂ 'ਚ ਅੱਜ ਯਾਨੀ ਸ਼ਨੀਵਾਰ ਨੂੰ ਤੀਜੇ ਅਤੇ ਆਖਰੀ ਪੜਾਅ ਦੀ ਵੋਟਿੰਗ ਹੈ। ਸਾਰੇ ਵੋਟਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ 'ਚ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ 'ਚ ਭਾਗੀਦਾਰ ਬਣਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ।'' ਉਨ੍ਹਾਂ ਸਾਰਿਆਂ ਨੂੰ ਮਾਸਕ ਪਹਿਨਣ ਅਤੇ ਉੱਚਿਤ ਦੂਰੀ ਦਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ : ਪਤੀ ਦੇ ਅੰਤਿਮ ਦਰਸ਼ਨ ਕਰਨ ਆਈ ਪਤਨੀ ਨੂੰ ਲੱਗਾ ਵੱਡਾ ਸਦਮਾ, ਇਕੱਠੀਆਂ ਬਲੀਆਂ ਦੋ ਚਿਖ਼ਾਵਾਂ

ਦੱਸਣਯੋਗ ਹੈ ਕਿ ਬਿਹਾਰ 'ਚ ਤੀਜੇ ਅਤੇ ਆਖਰੀ ਪੜਾਅ 'ਚ 15 ਜ਼ਿਲ੍ਹਿਆਂ ਦੀਆਂ 78 ਵਿਧਾਨ ਸਭਾ ਸੀਟਾਂ ਅਤੇ ਵਾਲਮੀਕਿ ਨਗਰ ਲੋਕ ਸਭਾ ਖੇਤਰ ਜ਼ਿਮਨੀ ਚੋਣ ਲਈ ਸਖਤ ਸੁਰੱਖਿਆ ਵਿਵਸਥਾ ਦਰਮਿਆਨ ਸ਼ਨੀਵਾਰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ। ਰਾਜ ਚੋਣ ਦਫ਼ਤਰ ਅਨੁਸਾਰ, ਇਨ੍ਹਾਂ 78 ਸੀਟਾਂ ਲਈ 33782 ਵੋਟਿੰਗ ਕੇਂਦਰਾਂ 'ਤੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ।

ਇਹ ਵੀ ਪੜ੍ਹੋ : ਵਿਦਿਆਰਥੀ ਨੇ ਬਣਾਇਆ ਅਨੋਖਾ ਸਕੂਲ ਬੈਗ, ਜਮਾਤ 'ਚ ਬੈਠਣ ਸਮੇਂ ਬਣ ਜਾਵੇਗਾ ਡੈਸਕ


DIsha

Content Editor

Related News