ਪ੍ਰਧਾਨ ਮੰਤਰੀ ਮੋਦੀ ਬੋਲੇ- ਆਤਮ ਨਿਰਭਰ ਭਾਰਤ ਦਾ ਰਾਹ, ''ਮੇਡ ਇਨ ਇੰਡੀਆ ਹੋਵੇ''

06/02/2020 12:10:20 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੰਕਟ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਕੇਂਦਰ ਸਰਕਾਰ ਕਈ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਕੜੀ ਤਹਿਤ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਉਦਯੋਗ ਪਰਿਸੰਘ (ਸੀ. ਆਈ. ਆਈ.) ਦੇ ਸਲਾਨਾ ਬੈਠਕ ਨੂੰ ਸੰਬੋਧਿਤ ਕੀਤਾ। ਇਸ ਵਿਚ ਉਦਯੋਗ ਜਗਤ ਨਾਲ ਜੁੜੇ ਕਈ ਦਿੱਗਜ਼ਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦੁਨੀਆ ਦੀ ਅਰਥਵਿਵਸਥਾ ਨਾਲ ਚੱਲੇਗਾ। ਆਤਮ ਨਿਰਭਰ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਰਣਨੀਤਕ ਖੇਤਰਾਂ 'ਚ ਕਿਸੇ 'ਤੇ ਨਿਰਭਰ ਰਹੀਏ।  ਜ਼ਰੂਰੀ ਹੈ ਕਿ ਆਤਮ ਨਿਰਭਰ ਭਾਰਤ ਦਾ ਰਾਹ, ਮੇਡ ਇਨ ਇੰਡੀਆ ਹੋਵੇ। ਕਾਰੋਬਾਰੀਆਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਘਰੇਲੂ ਚੈਂਪੀਅਨ ਬਣ ਕੇ ਸਾਹਮਣੇ ਆਉਣਾ ਹੈ। ਅੱਗੇ ਦੇ ਵਿਕਾਸ 'ਚ ਸਹਿਯੋਗ ਕਰਨਾ ਹੈ। ਅਜਿਹੇ ਉਤਪਾਦ ਬਣਾਓ ਜੋ ਮੇਡ ਇਨ ਇੰਡੀਆ ਹੋਵੇ ਅਤੇ ਮੇਡ ਫਾਰ ਦਿ ਵਰਲਡ ਹੋਵੇ। 

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਕਾਰੋਬਾਰੀਆਂ ਨੂੰ ਕਿਹਾ ਕਿ ਸੀ. ਆਈ ਆਈ. ਨੂੰ ਕੋਰੋਨਾ ਤੋਂ ਬਾਅਦ ਨਵੀਂ ਭੂਮਿਕਾ 'ਚ ਆਉਣਾ ਹੋਵੇਗਾ। ਤੁਹਾਨੂੰ ਆਪਣੇ ਬਜ਼ਾਰ ਨੂੰ ਗਲੋਬਲ ਪੱਧਰ 'ਤੇ ਵਿਸਥਾਰਿਤ ਕਰਨਾ ਹੋਵੇਗਾ। ਤਮਾਮ ਸੈਕਟਰਾਂ ਵਿਚ ਸਮਰੱਥਾ ਵਧਾਉਣ ਲਈ ਆਪਣੇ ਟੀਚੇ ਤੈਅ ਕਰਨੇ ਹੀ ਹੋਣਗੇ। ਇਹ ਹੀ ਸੰਦੇਸ਼ ਮੈਂ ਅੱਜ ਕਾਰੋਬਾਰੀਆਂ ਨੂੰ ਦੇਣਾ ਚਾਹੁੰਦਾ ਹਾਂ ਅਤੇ ਦੇਸ਼ ਇਹ ਉਮੀਦ ਤੁਹਾਡੇ ਤੋਂ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਤੁਸੀਂ ਦੋ ਕਦਮ ਅੱਗੇ ਵਧਾਓ ਤਾਂ ਸਰਕਾਰ ਚਾਰ ਕਦਮ ਅੱਗੇ ਵਧਾਏਗੀ। ਰਣਨੀਤਕ ਮਾਮਲਿਆਂ 'ਚ ਕਿਸੇ ਦੂਜੇ 'ਤੇ ਨਿਰਭਰ ਰਹਿਣਾ ਠੀਕ ਨਹੀਂ ਹੈ। ਆਤਮ ਨਿਰਭਰ ਭਾਰਤ ਦਾ ਮਤਲਬ ਰੋਜ਼ਗਾਰ ਪੈਦਾ ਕਰਨਾ ਅਤੇ ਵਿਸ਼ਵਾਸ ਪੈਦਾ ਕਰਨਾ ਹੈ, ਤਾਂ ਕਿ ਭਾਰਤ ਦੀ ਹਿੱਸੇਦਾਰੀ ਗਲੋਬਲ ਸਪਲਾਈ ਚੇਨ 'ਚ ਮਜ਼ਬੂਤ ਹੋ ਸਕੇ।


Tanu

Content Editor

Related News