2029 ਦੀਆਂ ਚੋਣਾਂ 'ਚ ਮਿਲੇਗਾ ਔਰਤਾਂ ਨੂੰ ਰਾਖਵਾਂਕਰਨ: PM ਮੋਦੀ ਨੇ ਦੇਸ਼ ਦੀਆਂ ਧੀਆਂ ਨੂੰ ਲਿਖੀ ਚਿੱਠੀ

Tuesday, Apr 14, 2026 - 04:15 PM (IST)

2029 ਦੀਆਂ ਚੋਣਾਂ 'ਚ ਮਿਲੇਗਾ ਔਰਤਾਂ ਨੂੰ ਰਾਖਵਾਂਕਰਨ: PM ਮੋਦੀ ਨੇ ਦੇਸ਼ ਦੀਆਂ ਧੀਆਂ ਨੂੰ ਲਿਖੀ ਚਿੱਠੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਔਰਤਾਂ ਨੂੰ ਇਕ ਵਿਸ਼ੇਸ਼ ਪੱਤਰ ਲਿਖ ਕੇ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 2029 ਦੀਆਂ ਲੋਕ ਸਭਾ ਅਤੇ ਵੱਖ-ਵੱਖ ਵਿਧਾਨ ਸਭਾਵਾਂ ਦੀਆਂ ਚੋਣਾਂ ਮਹਿਲਾ ਰਾਖਵਾਂਕਰਨ ਦੇ ਪੂਰਨ ਲਾਗੂ ਹੋਣ ਨਾਲ ਕਰਵਾਈਆਂ ਜਾਂਦੀਆਂ ਹਨ, ਤਾਂ ਭਾਰਤੀ ਲੋਕਤੰਤਰ ਹੋਰ ਵੀ ਜੀਵੰਤ ਅਤੇ ਸ਼ਕਤੀਸ਼ਾਲੀ ਬਣੇਗਾ।

ਪ੍ਰਧਾਨ ਮੰਤਰੀ ਨੇ ਆਪਣੇ ਪੱਤਰ 'ਚ ਲਿਖਿਆ ਕਿ 'ਵਿਕਸਿਤ ਭਾਰਤ' ਦੀ ਯਾਤਰਾ ਉਦੋਂ ਹੀ ਤੇਜ਼ ਅਤੇ ਸਸ਼ਕਤ ਹੋ ਸਕਦੀ ਹੈ ਜਦੋਂ ਔਰਤਾਂ ਨੀਤੀ ਨਿਰਮਾਣ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਇਸੇ ਸਿਧਾਂਤ ਦੇ ਅਧਾਰ 'ਤੇ 2023 ਵਿੱਚ 'ਨਾਰੀ ਸ਼ਕਤੀ ਵੰਦਨ ਅਧਿਨਿਯਮ' ਪਾਸ ਕੀਤਾ ਗਿਆ ਸੀ। ਸਰਕਾਰ ਇਸ ਕਾਨੂੰਨ 'ਚ ਸੋਧ ਕਰਨ ਲਈ 16 ਅਪ੍ਰੈਲ ਤੋਂ ਸੰਸਦ ਦੀ ਤਿੰਨ ਦਿਨਾਂ ਬੈਠਕ ਬੁਲਾ ਰਹੀ ਹੈ। ਮੌਜੂਦਾ ਕਾਨੂੰਨ ਅਨੁਸਾਰ, ਮਹਿਲਾ ਰਾਖਵਾਂਕਰਨ 2034 ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਸੀ ਕਿਉਂਕਿ ਇਹ 2027 ਦੀ ਮਰਦਮਸ਼ੁਮਾਰੀ ਤੋਂ ਬਾਅਦ ਹੋਣ ਵਾਲੀ ਹੱਦਬੰਦੀ ਨਾਲ ਜੁੜਿਆ ਹੋਇਆ ਸੀ। ਹੁਣ ਸਰਕਾਰ ਇਸ ਨੂੰ 2029 ਦੀਆਂ ਚੋਣਾਂ ਤੋਂ ਹੀ ਲਾਗੂ ਕਰਨ ਲਈ ਕਾਨੂੰਨ 'ਚ ਜ਼ਰੂਰੀ ਬਦਲਾਅ ਕਰਨ ਜਾ ਰਹੀ ਹੈ।

PunjabKesari

ਪ੍ਰਸਤਾਵਿਤ ਸੋਧਾਂ ਦੇ ਪਾਸ ਹੋਣ ਤੋਂ ਬਾਅਦ ਲੋਕ ਸਭਾ 'ਚ ਸੀਟਾਂ ਦੀ ਕੁੱਲ ਗਿਣਤੀ ਵੱਧ ਕੇ 816 ਹੋ ਜਾਵੇਗੀ, ਜਿਨ੍ਹਾਂ 'ਚੋਂ 273 ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਇਹ ਵਿਧਾਨਿਕ ਸੰਸਥਾਵਾਂ 'ਚ ਔਰਤਾਂ ਦੀ ਨੁਮਾਇੰਦਗੀ ਵਧਾਉਣ ਵੱਲ ਇੱਕ ਇਤਿਹਾਸਕ ਕਦਮ ਹੋਵੇਗਾ। ਪੀਐੱਮ ਮੋਦੀ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਥਾਨਕ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਇਸ ਇਤਿਹਾਸਕ ਸੈਸ਼ਨ 'ਚ ਹਿੱਸਾ ਲੈਣ ਅਤੇ ਇਸ ਸੋਧ ਬਿੱਲ ਨੂੰ ਪਾਸ ਕਰਨ ਦੀ ਅਪੀਲ ਕਰਨ। ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਸਭਾਵਾਂ 'ਚ ਔਰਤਾਂ ਦੀ ਆਵਾਜ਼ ਗੂੰਜੇਗੀ, ਤਾਂ ਲੋਕਤੰਤਰ ਦੀ ਆਵਾਜ਼ ਵੀ ਹੋਰ ਮਜ਼ਬੂਤ ਹੋਵੇਗੀ। ਪ੍ਰਧਾਨ ਮੰਤਰੀ ਨੇ ਸਟਾਰਟਅੱਪਸ, ਵਿਗਿਆਨ, ਖੇਡਾਂ, ਕਲਾ ਅਤੇ ਸਿੱਖਿਆ ਦੇ ਖੇਤਰ 'ਚ ਔਰਤਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਖਿਡਾਰਨਾਂ ਰਿਕਾਰਡ ਤੋੜ ਰਹੀਆਂ ਹਨ ਅਤੇ ਸਮਾਜ ਦੀ ਪੁਰਾਣੀ ਸੋਚ ਨੂੰ ਬਦਲ ਰਹੀਆਂ ਹਨ। ਉਨ੍ਹਾਂ ਯਾਦ ਦਿਵਾਇਆ ਕਿ 2047 ਤੱਕ 'ਵਿਕਸਿਤ ਭਾਰਤ' ਦੇ ਸੰਕਲਪ ਨੂੰ ਪੂਰਾ ਕਰਨ ਲਈ ਅੱਧੀ ਆਬਾਦੀ (ਨਾਰੀ ਸ਼ਕਤੀ) ਦੀਆਂ ਉਮੀਦਾਂ ਨਾਲ ਨਿਆਂ ਕਰਨਾ ਲਾਜ਼ਮੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News