ਗ੍ਰੇਟ ਨਿਕੋਬਾਰ ਪ੍ਰਾਜੈਕਟ ''ਤੇ ਕਾਂਗਰਸ ''ਤੇ ਜਤਾਈ ਚਿੰਤਾ, ਜੈਰਾਮ ਰਮੇਸ਼ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ

Sunday, May 17, 2026 - 12:00 PM (IST)

ਗ੍ਰੇਟ ਨਿਕੋਬਾਰ ਪ੍ਰਾਜੈਕਟ ''ਤੇ ਕਾਂਗਰਸ ''ਤੇ ਜਤਾਈ ਚਿੰਤਾ, ਜੈਰਾਮ ਰਮੇਸ਼ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ

ਨਵੀਂ ਦਿੱਲੀ- ਕਾਂਗਰਸ ਨੇ ਗ੍ਰੇਟ ਨਿਕੋਬਾਰ ਪ੍ਰਾਜੈਕਟ ਦੇ ਮੌਜੂਦਾ ਰੂਪ 'ਤੇ ਰਾਸ਼ਟਰੀ ਸੁਰੱਖਇਆ ਦੇ ਦ੍ਰਿਸ਼ਟੀਕੋਣ ਤੋਂ ਮੁੜ ਵਿਚਾਰ ਦੀ ਲੋੜ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਵਾਤਾਵਰਣੀ ਨੁਕਸਾਨ ਅਤੇ ਆਦਿਵਾਸੀ ਅਧਿਕਾਰਾਂ ਦੀ ਉਲੰਘਣਾ ਦਾ ਖਦਸ਼ਾ ਹੈ। ਪਾਰਟੀ ਦਾ ਕਹਿਣਾ ਹੈ ਕਿ ਉਹ ਲਗਾਤਾਰ ਇਸ ਸੰਬੰਧ 'ਚ ਸਰਕਾਰ ਨੂੰ ਜਾਣੂੰ ਕਰਵਾ ਰਹੀ ਹੈ ਪਰ ਉਸ ਦੀਆਂ ਚਿੰਤਾਵਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਵਾਤਾਵਰਣੀ, ਜੰਗਲਾਤ ਅਤੇ ਜਲਵਾਯੂ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਅਤੇ ਜਨਜਾਤੀ ਕਾਰਜ ਮੰਤਰੀ ਜੁਏਲ ਓਰਾਮ ਨੂੰ ਚਿੱਠੀ ਲਿਖਣ ਤੋਂ ਬਾਅਦ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਭੇਜੀ ਹੈ।

PunjabKesari

ਉਨ੍ਹਾਂ ਕਿਹਾ ਕਿ ਸਰਕਾਰ ਇਕ ਵਪਾਰਕ ਪ੍ਰਾਜੈਕਟ ਨੂੰ ਸੁਰੱਖਿਆ ਜ਼ਰੂਰਤਾਂ ਦੇ ਆਧਾਰ 'ਤੇ ਉੱਚਿਤ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਇਸ ਦੇ ਵਾਤਾਵਰਣੀ ਪ੍ਰਭਾਵਾਂ ਅਤੇ ਆਦਿਵਾਸੀ ਹਿੱਤਾਂ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਲਗਾਤਾਰ ਆਲੋਚਨਾ ਹੋ ਰਹੀ ਹੈ। ਸ਼੍ਰੀ ਰਮੇਸ਼ ਨੇ ਕਿਹਾ ਕਿ ਦੇਸ਼ ਦੀ ਰੱਖਿਆ ਸਮਰੱਥਾ ਮਜ਼ਬੂਤ ਕਰਨ 'ਤੇ ਕੋਈ ਮਤਭੇਦ ਨਹੀਂ ਹੈ ਪਰ ਗ੍ਰੇਟ ਨਿਕੋਬਾਰ ਦੇ ਕੈਂਪਬੇਲ ਬੇ ਸਥਿਤ ਆਈਐੱਨਐੱਸ ਬਾਜ਼ ਦੇ ਰਨਵੇਅ ਵਿਸਥਾਰ ਅਤੇ ਜਲ ਸੈਨਿਕ ਜੇਟੀ ਵਰਗੀਆਂ ਯੋਜਨਾਵਾਂ ਘੱਟ ਵਾਤਾਵਰਣੀ ਨੁਕਸਾਨ ਨਾਲ ਬਿਹਤਰ ਵਿਕਲਪ ਹੋ ਸਕਦੀਆਂ ਹਨ। ਉਨ੍ਹਾਂ ਨੇ ਆਈਐੱਨਐੱਸ ਕਾਰਦੀਪ, ਆਈਐੱਨਐੱਸ ਕੋਹਾਸਾ, ਆਈਐੱਨਐੱਸ ਉਤਕ੍ਰੋਸ਼, ਆਈਐੱਨਐੱਸ ਜਰਾਵਾ ਅਤੇ ਕਾਰ ਨਿਕੋਬਾਰ ਹਵਾਈ ਫ਼ੌਜ ਸਟੇਸ਼ਨ ਵਰਗੀਆਂ ਮੌਜੂਦਾ ਫ਼ੌਜ ਸਮਰੱਥਾਵਾਂ ਦੇ ਵਿਸਥਾਰ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ 'ਚ ਪ੍ਰਸਤਾਵਿਤ ਟਰਾਂਸਸ਼ਿਪਮੈਂਟ ਪੋਰਟ ਅਤੇ ਟਾਊਨਸ਼ਿਪ ਤੋਂ ਫ਼ੌਜ ਸਮਰੱਥਾ ਨਹੀਂ ਵਧਦੀ, ਫਿਰ ਵੀ ਇਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰ ਕੇ ਉੱਚਿਤ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਨੇ ਰੱਖਿਆ ਮੰਤਰੀ ਤੋਂ ਪ੍ਰਾਜੈਕਟ ਦੇ ਮੌਜੂਦਾ ਰੂਪ 'ਤੇ ਮੁੜ ਵਿਚਾਰ ਕਰਨ ਅਤੇ ਜਲ ਸੈਨਾ ਅਧਿਕਾਰੀਆਂ ਵਲੋਂ ਸੁਝਾਏ ਗਏ ਵਿਕਲਪਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News