ਪੂਰੀ ਦੁਨੀਆ ''ਚ ਚੱਲੇਗਾ UPI ! ਲਾਗਤ ਘਟਾਉਣ ਲਈ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਇਹ ਅਪੀਲ

Wednesday, Sep 09, 2026 - 03:55 PM (IST)

ਪੂਰੀ ਦੁਨੀਆ ''ਚ ਚੱਲੇਗਾ UPI ! ਲਾਗਤ ਘਟਾਉਣ ਲਈ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਇਹ ਅਪੀਲ

ਮੁੰਬਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਿਨਟੈਕ ਖੇਤਰ ਨੂੰ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਗਲੋਬਲ ਪਹੁੰਚ ਵਧਾਉਣ, ਇਸ ਨੂੰ ਹੋਰ ਦੇਸ਼ਾਂ ਦੀ ਸਥਾਨਕ ਭੁਗਤਾਨ ਪ੍ਰਣਾਲੀਆਂ ਨਾਲ ਜੋੜਨ ਅਤੇ ਪ੍ਰਵਾਸੀ ਭਾਰਤੀਆਂ ਲਈ ਪੈਸੇ ਭੇਜਣ ਦੀ ਲਾਗਤ ਘੱਟ ਕਰਨ 'ਚ ਮਦਦ ਕਰਨ ਦਾ ਸੱਦਾ ਦਿੱਤਾ।

ਇੱਥੇ ਗਲੋਬਲ ਫਿਨਟੈਕ ਸੰਮੇਲਨ ਦੇ ਸੱਤਵੇਂ ਐਡੀਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਪੀਐੱਮ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ 7.8 ਫੀਸਦੀ ਵਾਧੇ ਨੇ ਪੂਰੀ ਦੁਨੀਆ ਨੂੰ ਵਿਸ਼ਵਾਸ ਦਿੱਤਾ ਹੈ। ਇਹ ਪ੍ਰਦਰਸ਼ਨ ਇਕ ਚੁਣੌਤੀਪੂਰਨ ਤਿਮਾਹੀ 'ਚ ਆਇਆ, ਜਦੋਂ ਪੱਛਮੀ ਏਸ਼ੀਆਈ ਸੰਘਰਸ਼ ਦਾ ਅਸਰ ਸਭ ਤੋਂ ਵੱਧ ਸੀ। ਪ੍ਰਧਾਨ ਮੰਤਰੀ ਨੇ ਫਿਨਟੈਕ (ਵਿੱਤੀ ਤਕਨਾਲੋਜੀ) ਖੇਤਰ ਤੋਂ ਪਿਛਲੇ ਇਕ ਦਹਾਕੇ ਦੀਆਂ ਉਪਲੱਬਧੀਆਂ 'ਤੇ ਸੰਤੁਸ਼ਟ ਹੋ ਕੇ ਰੁਕਣ ਦੀ ਬਜਾਏ UPI ਦੀ ਪਹੁੰਚ ਨੂੰ ਹੋਰ ਵਧਾਉਣ ਦੇ ਟੀਚੇ ਨੂੰ ਲੈ ਕੇ ਅੱਗੇ ਵਧਣ ਲਈ ਕਿਹਾ।

ਉਨ੍ਹਾਂ ਕਿਹਾ, "ਇਸ ਸਾਲ ਅਗਸਤ ਤੱਕ UPI ਰਾਹੀਂ ਕੀਤੇ ਅਸਲ ਸਮੇਂ 'ਚ ਕੀਤੇ ਗਏ ਭੁਗਤਾਨ ਦੀ ਗਿਣਤੀ ਵਧ ਕੇ 24.51 ਅਰਬ ਹੋ ਗਈ ਹੈ ਅਤੇ ਅਗਲਾ ਟੀਚਾ UPI ਦੀ ਗਲੋਬਲ ਪਹੁੰਚ ਦਾ ਵਿਸਥਾਰ ਕਰਨਾ ਹੋਣਾ ਚਾਹੀਦਾ।" ਪੀਐੱਮ ਮੋਦੀ ਨੇ ਕਿਹਾ ਕਿ ਧਿਆਨ ਉਨ੍ਹਾਂ ਦੇਸ਼ਾਂ 'ਤੇ ਹੋਣਾ ਚਾਹੀਦਾ ਹੈ ਜਿੱਥੇ ਵੱਡੀ ਗਿਣਤੀ 'ਚ ਪ੍ਰਵਾਸੀ ਭਾਰਤੀ ਰਹਿੰਦੇ ਹਨ, ਭਾਰਤ ਨਾਲ ਵਪਾਰ ਦੀ ਮਾਤਰਾ ਜ਼ਿਆਦਾ ਹੈ ਜਾਂ ਜੋ ਭੁਗਤਾਨ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ 'ਚ ਭਾਰਤ ਨਾਲ ਭਾਈਵਾਲੀ ਕਰਨ ਲਈ ਤਿਆਰ ਹਨ।

ਪੀਐੱਮ ਮੋਦੀ ਨੇ ਕਿਹਾ,"ਇਹ ਜ਼ਰੂਰੀ ਹੈ ਕਿਉਂਕਿ ਵੱਡੀ ਗਿਣਤੀ 'ਚ ਭਾਰਤੀ ਵਿਦੇਸ਼ਾਂ 'ਚ ਕੰਮ ਕਰਦੇ ਹਨ। ਉਹ ਸਭ ਤੋਂ ਵੱਧ ਪੈਸਾ ਭੇਜਣ ਵਾਲੇ ਲੋਕ ਹਨ। ਜੋ ਪੈਸਾ ਭੇਜਿਆ ਜਾਂਦਾ ਹੈ, ਉਸ ਦਾ ਇਕ ਹਿੱਸਾ ਲੈਣ-ਦੇਣ 'ਚ ਚਲਾ ਜਾਂਦਾ ਹੈ। UPI ਇਸ ਲਾਗਤ ਨੂੰ ਬਚਾਉਣ 'ਚ ਮਦਦ ਕਰ ਸਕਦਾ ਹੈ ਅਤੇ ਪੈਸਾ ਪਰਿਵਾਰਾਂ ਤੱਕ ਤੇਜ਼ੀ ਨਾਲ ਵੀ ਪਹੁੰਚ ਸਕਦਾ ਹੈ।''

ਪ੍ਰਧਾਨ ਮੰਤਰੀ ਨੇ ਕਿਹਾ ਕਿ UPI ਪਲੇਟਫਾਰਮ ਹੁਣ 11 ਦੇਸ਼ਾਂ 'ਚ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਸਿੰਗਾਪੁਰ ਦੀ ਸਥਾਨਕ ਭੁਗਤਾਨ ਪ੍ਰਣਾਲੀ ਨਾਲ ਵੀ ਜੋੜਿਆ ਗਿਆ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਲੈਣ-ਦੇਣ ਓਨਾ ਹੀ ਆਸਾਨ ਹੋ ਗਿਆ ਹੈ ਜਿੰਨਾ ਕਿ ਇਕ ਸਥਾਨਕ ਖੇਤਰ 'ਚ ਦੋ ਗੁਆਂਢੀਆਂ ਵਿਚਕਾਰ ਭੁਗਤਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਲੋਬਲ ਕਾਰਡ ਭੁਗਤਾਨ ਮੌਜੂਦਾ ਸਮੇਂ ਦੂਜੇ ਦੇਸ਼ਾਂ 'ਚ ਵਿਕਸਿਤ ਪ੍ਰਣਾਲੀਆਂ 'ਤੇ ਨਿਰਭਰ ਕਰਦੇ ਹਨ ਪਰ ਭਾਰਤ ਕੋਲ ਹੁਣ ਇਕ ਵਿਕਲਪ ਹੈ। ਪੀਐੱਮ ਮੋਦੀ ਨੇ ਕਿਹਾ,"ਅਸੀਂ ਆਪਣੇ ਨਿਯਮ ਅਤੇ ਮਾਪਦੰਡ ਤੈਅ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਦੁਨੀਆ ਨਾਲ ਜੋੜ ਸਕਦੇ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News