PM ਮੋਦੀ 11 ਜਨਵਰੀ ਨੂੰ ਜਾਣਗੇ ਸੋਮਨਾਥ ਮੰਦਰ
Monday, Jan 05, 2026 - 01:46 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਸੋਮਨਾਥ ਮੰਦਰ ਦਾ 11 ਜਨਵਰੀ ਨੂੰ ਦੌਰਾ ਕਰਨਗੇ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 'ਸੋਮਨਾਥ ਸਵਾਭਿਮਾਨ ਉਤਸਵ' ਮੌਕੇ ਸੋਮਨਾਥ 'ਚ ਸਾਲ ਭਰ ਗਤੀਵਿਧੀਆਂ ਆਯੋਜਿਤ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ 8 ਤੋਂ 11 ਜਨਵਰੀ ਤੱਕ ਸੋਮਨਾਥ 'ਚ ਕਈ ਅਧਿਆਤਮਿਕ ਅਤੇ ਸਮਾਜਿਕ ਗਤੀਵਿਧੀਆਂ ਹੋਣਗੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦੇਸ਼ੀ ਹਮਲਾਵਰਾਂ ਦੇ ਕਈ ਹਮਲਿਆਂ ਤੋਂ ਬਾਅਦ ਮੁੜ ਨਿਰਮਿਤ ਕੀਤਾ ਗਿਆ ਇਹ ਮੰਦਰ ਭਾਰਤੀ ਸੱਭਿਅਤਾ ਦੀ ਭਾਵਨਾ ਦਾ ਪ੍ਰਤੀਕ ਹੈ। ਸੋਮਨਾਥ ਮੰਦਰ 'ਤੇ ਹੋਏ ਪਹਿਲੇ ਹਮਲੇ ਦੇ 1,000 ਸਾਲ ਪੂਰੇ ਹੋਣ ਮੌਕੇ ਲਿਖੇ ਇਕ 'ਬਲਾਗ ਪੋਸਟ' 'ਚ ਪ੍ਰਧਾਨ ਮੰਤਰੀ ਨੇ ਕਿਹਾ,''ਸਾਡੀ ਸੱਭਿਅਤਾ ਦੀ ਭਾਵਨਾ ਦਾ ਸੋਮਨਾਥ ਤੋਂ ਬਿਹਤਰ ਉਦਾਹਰਣ ਕੋਈ ਨਹੀਂ ਹੋ ਸਕਦਾ। ਇਹ ਮੰਦਰ ਰੁਕਾਵਟਾਂ ਅਤੇ ਸੰਘਰਸ਼ਾਂ ਨੂੰ ਪਾਰ ਕਰਦੇ ਹੋਏ ਮਾਣ ਨਾਲ ਖੜ੍ਹਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
