PM ਮੋਦੀ ਅਤੇ ਸ਼ੇਖ਼ ਹਸੀਨਾ ਵਿਚਾਲੇ ਦਸੰਬਰ ''ਚ ਹੋ ਸਕਦੀ ਹੈ ਵਰਚੁਅਲ ਬੈਠਕ

11/16/2020 4:44:03 PM

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪੀ.ਐਮ. ਸ਼ੇਖ ਹਸੀਨਾ ਦੀ ਦਸੰਬਰ ਵਿਚ ਮੁਲਾਕਾਤ ਹੋ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਵਰਚੁਅਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤੀ ਪੀ.ਐਮ. ਨਰਿੰਦਰ ਮੋਦੀ ਵਿਚਾਲੇ ਦਸੰਬਰ ਦੇ ਤੀਜੇ ਹਫ਼ਤੇ ਸ਼ਾਇਦ: 16-17 ਦਸੰਬਰ ਨੂੰ ਇਕ ਸਿਖ਼ਰ ਬੈਠਕ ਹੋ ਸਕਦੀ ਹੈ।

ਇਹ ਵੀ ਪੜ੍ਹੋ: ਸ਼ਰਾਰਾ ਸੂਟ ਪਾ ਕੇ ਧੋਨੀ ਦੀ ਧੀ ਜੀਵਾ ਨੇ ਕੀਤਾ ਡਾਂਸ, ਵੀਡੀਓ ਵਾਇਰਲ

ਅਧਿਕਾਰੀ ਮੁਕਾਬਤ ਬੰਗਲਾਦੇਸ਼ ਨੇ ਪੀ.ਐਮ. ਮੋਦੀ ਨੂੰ 26 ਮਾਰਚ ਨੂੰ ਸੰਯੁਕਤ ਰੂਪ ਨਾਲ ਆਪਣਾ ਆਜ਼ਾਦੀ ਦਿਹਾੜਾ ਮਨਾਉਣ ਲਈ ਸੱਦਿਆ ਹੈ। ਅਧਿਕਾਰੀ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਸਥਿਤੀ ਵਿਚ ਸੁਧਾਰ ਹੋਇਆ ਤਾਂ ਪੀ.ਐਮ. ਮੋਦੀ ਬੰਗਲਾਦੇਸ਼ ਦਾ ਦੌਰਾ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਸ਼ੇਖ ਹਸੀਨਾ ਅਤੇ ਪੀ.ਐਮ. ਮੋਦੀ ਦੀ ਬੈਠਕ ਦੌਰਾਨ ਬੰਗਲਾਦੇਸ਼-ਭਾਰਤ ਦੇ ਰਿਸ਼ਤਿਆਂ ਵਿਚ ਹੋਰ ਮਜ਼ਬੂਤੀ ਲਿਆਉਣ 'ਤੇ ਚਰਚਾ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਬੰਗਲਾਦੇਸ਼ ਭਾਰਤ ਦਾ ਹਮੇਸ਼ਾ ਇਕ ਬਹੁਤ ਹੀ ਖ਼ਾਸ ਸਹਿਯੋਗੀ ਰਿਹਾ ਹੈ।

ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, DA 'ਚ ਹੋ ਸਕਦੈ ਵਾਧਾ


cherry

Content Editor

Related News