PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

Saturday, Apr 25, 2026 - 02:19 PM (IST)

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਵਾਲੀ 28 ਅਪ੍ਰੈਲ ਨੂੰ ਵਾਰਾਣਸੀ ਦੌਰੇ ਨੂੰ ਦੇਖਦੇ ਹੋਏ ਨਗਰ ਨਿਗਮ ਸ਼ਹਿਰ ਨੂੰ ਚਮਕਾਉਣ 'ਚ ਲੱਗਾ ਹੋਇਆ ਹੈ। ਇਸ ਕ੍ਰਮ 'ਚ ਇਕ ਹਫ਼ਤੇ ਚੱਲਣ ਵਾਲੀ 'ਮਹਾ ਸਵੱਛਤਾ ਮੁਹਿੰਮ' ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦਾ 28 ਅਪ੍ਰੈਲ ਨੂੰ ਕਾਸ਼ੀ ਦੌਰਾ ਪ੍ਰਸਤਾਵਿਤ ਹੈ। ਉਹ ਬਰੇਕਾ 'ਚ ਮਹਿਲਾ ਸੰਮੇਲਨ 'ਚ ਸੰਬੋਧਨ ਕਰਨਗੇ ਅਤੇ 100 ਤੋਂ ਵੱਧ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਾ ਕਾਸ਼ੀ ਵਿਸ਼ਵਨਾਥ ਮੰਦਰ 'ਚ ਦਰਸ਼ਨ-ਪੂਜਨ ਦਾ ਪ੍ਰੋਗਰਾਮ ਵੀ ਪ੍ਰਸਤਾਵਿਤ ਹੈ। ਮਹਾ ਸਫ਼ਾਈ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਕੂੜਾ ਇਕੱਠਾ ਕਰਨ 'ਚ ਤੇਜ਼ੀ ਆਈ ਹੈ। ਪਿਛਲੇ 2 ਦਿਨਾਂ 'ਚ ਹੀ ਕਰੀਬ 250 ਟਨ ਵਾਧੂ ਕੂੜਾ ਚੁੱਕਿਆ ਗਿਆ ਹੈ। ਹੁਣ ਹਰ ਦਿਨ 1200 ਤੋਂ 1300 ਟਨ ਤੱਕ ਕੂੜੇ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ, ਜਦੋਂ ਕਿ ਔਸਤਨ ਰੋਜ਼ਾਨਾ ਲਗਭਗ 1100 ਟਨ ਕੂੜਾ ਨਿਕਲਦਾ ਹੈ। 

ਨਗਰ ਕਮਿਸ਼ਨਰ ਹਿਮਾਂਸ਼ੂ ਨਾਗਪਾਲ ਨੇ ਦੱਸਿਆ ਕਿ ਸਫ਼ਾਈ ਮੁਹਿੰਮ ਦੇ ਅਧੀਨ ਸਾਰੇ ਵਾਰਡ 'ਚ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਕੰਮਾਂ ਦੀ ਸੁਚਾਰੂ ਨਿਗਰਾਨੀ ਲਈ ਹਰੇਕ ਵਾਰਡ 'ਚ ਅਧਿਕਾਰੀਆਂ ਨੂੰ ਨੋਡਲ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਫ਼ਾਈ ਵਿਵਸਥਾ ਨੂੰ ਪਾਰਦਰਸ਼ੀ ਅਤੇ ਪ੍ਰਭਾਵੀ ਬਣਾਉਣ ਲਈ ਸਿੱਧੇ 'ਸੈਂਟਰਲ ਕਮਾਂਡ' ਦੇ ਮਾਧਿਅਮ ਨਾਲ ਹਰ ਗਤੀਵਿਧੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਇਲਾਕੇ 'ਚ ਗੰਦਗੀ ਨਾਲ ਰਹੇ। ਮੁਹਿੰਮ ਦੌਰਾਨ ਮੁੱਖ ਸੜਕਾਂ ਦੇ ਨਾਲ-ਨਾਲ ਅਣਗੌਲੇ ਖਾਲੀ ਪਲਾਟਾਂ ਅਤੇ ਜਨਤਕ ਪਾਰਕਾਂ ਦੀ ਵਿਸ਼ੇਸ਼ ਸਫਾਈ ਕੀਤੀ ਜਾ ਰਹੀ ਹੈ। ਨਗਰ ਨਿਗਮ ਦੀ ਕੋਸ਼ਿਸ਼ ਹੈ ਕਿ ਪ੍ਰਧਾਨ ਮੰਤਰੀ ਦੇ ਆਉਣ ਤੱਕ ਸ਼ਹਿਰ ਦੀ ਤਸਵੀਰ ਬਦਲ ਜਾਵੇ ਤਾਂ ਕਿ ਕਾਸ਼ੀ ਆਉਣ ਵਾਲੇ ਮਹਿਮਾਨਾਂ ਅਤੇ ਸਥਾਨਕ ਨਿਵਾਸੀਆਂ ਨੂੰ ਇਕ ਸਵੱਛ ਅਤੇ ਸੁੰਦਰ ਵਾਤਾਵਰਣ ਮਿਲ ਸਕੇ। ਸਫ਼ਾਈ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਾਰਡ ਪੱਧਰ 'ਤੇ ਕੂੜੇ ਦੇ ਢੇਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣ। ਪ੍ਰਸ਼ਾਸਨ ਦੀ ਇਸ ਸਰਗਰਮੀ ਨਾਲ ਸ਼ਹਿਰ 'ਚ ਸਵੱਛਤਾ ਦਾ ਸਕਾਰਾਤਮਕ ਮਾਹੌਲ ਬਣ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News