ਦਰਮੁਕ ਸਰਕਾਰ ਨੂੰ ਵਿਦਾਈ ਦੇਣ ਦਾ ਸਮਾਂ ਆ ਗਿਆ ਹੈ : PM ਮੋਦੀ
Friday, Jan 23, 2026 - 11:28 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ 'ਚ ਅਗਲੇ ਕੁਝ ਮਹੀਨਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਸੂਬੇ 'ਚ 'ਭ੍ਰਿਸ਼ਟ ਦ੍ਰਵਿੜ ਮੁਨੇਤਰ ਕੜਗਮ (ਦਰਮੁਕ) ਸਰਕਾਰ ਨੂੰ ਵਿਦਾਈ ਦੇਣ ਦਾ ਸਮਾਂ ਆ ਗਿਆ ਹੈ।

ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਤਾਮਿਲਨਾਡੂ ਰਾਜਗ ਨਾਲ ਹੈ। ਮੈਂ ਅੱਜ ਮੁਦਰਾਂਤਕਮ 'ਚ ਆਯੋਜਿਤ ਰੈਲੀ 'ਚ ਰਾਜਗ ਨੇਤਾਵਾਂ ਨਾਲ ਸ਼ਾਮਲ ਹੋਵਾਂਗਾ।'' ਪ੍ਰਧਾਨ ਮੰਤਰੀ ਨੇ ਕਿਹਾ,''ਤਾਮਿਲਨਾਡੂ ਨੇ ਤੈਅ ਕਰ ਲਿਆ ਹੈ ਕਿ ਭ੍ਰਿਸ਼ਟ ਦਰਮੁਕ ਸਰਕਾਰ ਨੂੰ ਵਿਦਾਈ ਦੇਣ ਦਾ ਸਮਾਂ ਆ ਗਿਆ ਹੈ।'' ਮੋਦੀ ਨੇ ਕਿਹਾ ਕਿ ਰਾਜਗ ਦੇ ਸ਼ਾਸਨ ਦਾ ਰਿਕਾਰਡ ਅਤੇ ਖੇਤਰੀ ਇੱਛਾਵਾਂ ਨੂੰ ਲੈ ਕੇ ਉਸ ਦੀ ਵਚਨਬੱਧਤਾ ਰਾਜ ਦੀ ਜਨਤਾ ਦੇ ਦਿਲਾਂ ਨੂੰ ਛੂਹ ਰਹੀ ਹੈ। ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਅੰਨਾਦਰਮੁਕ) ਦੇ ਜਨਰਲ ਸਕੱਤਰ ਈ.ਕੇ. ਪਲਾਨੀਸਵਾਮੀ ਸਮੇਤ ਰਾਜ ਦੇ ਨੇਤਾ ਮਦੁਰਾਂਤਕਮ 'ਚ ਵਿਸ਼ਾਲ ਚੋਣ ਰੈਲੀ 'ਚ ਹਿੱਸਾ ਲੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
