PM ਮੋਦੀ ਦੀ ਇਤਰਾਜ਼ਯੋਗ ਤਸਵੀਰ ਵਾਲੇ ਪੋਸਟਰ ਦਾ ਮਾਮਲਾ, ਅਦਾਕਾਰਾ ਸ਼੍ਰੀਲੇਖਾ ਮਿਤਰਾ ਨੂੰ ਗ੍ਰਿਫ਼ਤਾਰੀ ਤੋਂ ਰਾਹਤ

Saturday, Sep 05, 2026 - 10:25 AM (IST)

PM ਮੋਦੀ ਦੀ ਇਤਰਾਜ਼ਯੋਗ ਤਸਵੀਰ ਵਾਲੇ ਪੋਸਟਰ ਦਾ ਮਾਮਲਾ, ਅਦਾਕਾਰਾ ਸ਼੍ਰੀਲੇਖਾ ਮਿਤਰਾ ਨੂੰ ਗ੍ਰਿਫ਼ਤਾਰੀ ਤੋਂ ਰਾਹਤ

ਕੋਲਕਾਤਾ (ਏਜੰਸੀ)- ਕਲਕੱਤਾ ਹਾਈ ਕੋਰਟ ਨੇ ਜੁਲਾਈ ’ਚ ਇੱਥੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬੰਗਾਲੀ ਅਦਾਕਾਰਾ ਸ਼੍ਰੀਲੇਖਾ ਮਿਤਰਾ ਵੱਲੋਂ ਪ੍ਰਦਰਸ਼ਿਤ ਇਕ ਪੋਸਟਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਤਰਾਜ਼ਯੋਗ ਚਿੱਤਰਣ ’ਤੇ ਸ਼ੁੱਕਰਵਾਰ ਨੂੰ ਹੈਰਾਨੀ ਪ੍ਰਗਟਾਈ। ਹਾਲਾਂਕਿ, ਅਦਾਲਤ ਨੇ ਇਸ ਮਾਮਲੇ ’ਚ ਦਰਜ ਐੱਫ. ਆਈ. ਆਰ. ਦੇ ਸਬੰਧ ’ਚ ਅਦਾਕਾਰਾ ਨੂੰ ਗ੍ਰਿਫ਼ਤਾਰੀ ਤੋਂ ਸੁਰੱਖਿਆ ਦੇ ਦਿੱਤੀ।

ਕਥਿਤ ਨੀਟ ਪ੍ਰੀਖਿਆ ਪੇਪਰ ਲੀਕ ਦੇ ਵਿਰੋਧ ’ਚ 24 ਜੁਲਾਈ ਨੂੰ ਕੋਲਕਾਤਾ ਦੀਆਂ ਸੜਕਾਂ ’ਤੇ ਕਈ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਸੀ। ਮਿਤਰਾ ਨੇ ਕੇਂਦਰੀ ਕੋਲਕਾਤਾ ਦੇ ਐਸਪਲੇਨੇਡ ਇਲਾਕੇ ’ਚ ਹੋਏ ਪ੍ਰਦਰਸ਼ਨ ’ਚ ਹਿੱਸਾ ਲਿਆ ਸੀ ਅਤੇ ਇਕ ਪੋਸਟਰ ਹੱਥ ’ਚ ਲੈ ਕੇ ਤਸਵੀਰ ਖਿਚਵਾਈ ਸੀ। ਭਾਜਪਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਪੋਸਟਰ ’ਚ ਪ੍ਰਧਾਨ ਮੰਤਰੀ ਦੀ ਇਤਰਾਜ਼ਯੋਗ ਤਸਵੀਰ ਸੀ। ਅਦਾਕਾਰਾ ਖਿਲਾਫ ਕਈ ਜ਼ਿਲਿਆਂ ’ਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ।

ਮਿਤਰਾ ਵੱਲੋਂ ਐੱਫ. ਆਈ. ਆਰ. ਰੱਦ ਕਰਨ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਸੌਗਤ ਭੱਟਾਚਾਰਿਆ ਨੇ ਕਿਹਾ, ‘‘ਇਸ ਕਾਰਟੂਨ ਦੀ ਨੇਚਰ ਨੂੰ ਦੇਖ ਕੇ ਅਦਾਲਤ ਦੀ ਜ਼ਮੀਰ ਨੂੰ ਠੇਸ ਪਹੁੰਚੀ ਹੈ।’’


author

cherry

Content Editor

Related News