ਵਿਕਾਸ ਦੇ ਨਾਂ ’ਤੇ 2019 ’ਚ ਜਿੱਥੇ NDA ਨੂੰ ਮਿਲੀਆਂ ਸਨ 81 ਸੀਟਾਂ, ਉੱਥੇ 2024 ’ਚ ਲੱਗਾ ਵੱਡਾ ਝਟਕਾ
Monday, Jun 17, 2024 - 10:27 AM (IST)
ਨੈਸ਼ਨਲ ਡੈਸਕ : ਸਾਲ 2018 ’ਚ ਕੇਂਦਰ ’ਚ ਭਾਜਪਾ ਸਰਕਾਰ ਨੇ ਜਿਨ੍ਹਾਂ 112 ਜ਼ਿਲਿਆਂ ’ਚ ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਉਥੇ 2019 ਦੀਆਂ ਲੋਕ ਸਭਾ ਚੋਣਾਂ ’ਚ 115 ਲੋਕ ਸਭਾ ਸੀਟਾਂ ’ਚੋਂ ਭਾਜਪਾ ਨੇ 64 ਸੀਟਾਂ ਜਿੱਤੀਆਂ ਸਨ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ 17 ਸੀਟਾਂ ਜਿੱਤੀਆਂ ਸਨ। ਕੁੱਲ ਮਿਲਾ ਕੇ ਐੱਨ. ਡੀ. ਏ. ਇੱਥੇ 81 ਸੀਟਾਂ ਜਿੱਤਣ ’ਚ ਕਾਮਯਾਬ ਰਿਹਾ ਸੀ। ਪਰ 2024 ਦੀਆਂ ਲੋਕ ਸਭਾ ਚੋਣਾਂ ’ਚ ਇਨ੍ਹਾਂ 115 ਸੀਟਾਂ ’ਚੋਂ ਭਾਜਪਾ ਸਿਰਫ਼ 56 ਸੀਟਾਂ ਹੀ ਜਿੱਤ ਸਕੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਸਿਰਫ਼ 13 ਸੀਟਾਂ ਹੀ ਜਿੱਤ ਸਕੀਆਂ। ਇਸ ਤਰ੍ਹਾਂ ਐੱਨ. ਡੀ. ਏ. ਪਿਛਲੀ ਵਾਰ ਮਿਲੀਆਂ 81 ਸੀਟਾਂ ਦੇ ਮੁਕਾਬਲੇ ਸਿਰਫ਼ 69 ਸੀਟਾਂ ਹੀ ਜਿੱਤ ਸਕਿਆ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ: 2 ਵੱਡੇ ਭਰਾਵਾਂ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਇਕ ਮੀਡੀਆ ਰਿਪੋਰਟ ’ਚ ਕੀਤੇ ਗਏ ਵਿਸ਼ਲੇਸ਼ਣ ’ਚ ਕਿਹਾ ਗਿਆ ਹੈ ਕਿ ਐੱਨ. ਡੀ. ਏ. ਦੀਆਂ ਸੀਟਾਂ ਘਟਣ ਦਾ ਸਭ ਤੋਂ ਵੱਧ ਫਾਇਦਾ ਕਾਂਗਰਸ ਨੂੰ ਹੋਇਆ ਹੈ। ਕਾਂਗਰਸ ਨੇ ਇਨ੍ਹਾਂ ਜ਼ਿਲ੍ਹਿਆਂ ’ਚ ਆਉਂਦੀਆਂ 22 ਸੀਟਾਂ ਜਿੱਤੀਆਂ ਹਨ, ਜਦਕਿ 2019 ’ਚ ਉਸ ਨੇ 11 ਸੀਟਾਂ ਜਿੱਤੀਆਂ ਸਨ। ਇਸ ਤਰ੍ਹਾਂ ਕਾਂਗਰਸ ਨੇ ਇਸ ਮਾਮਲੇ ਵਿਚ ਆਪਣੀਆਂ ਸੀਟਾਂ ਦੀ ਗਿਣਤੀ ਦੁੱਗਣੀ ਕਰ ਲਈ ਹੈ।
‘ਇੰਡੀਆ’ ਗੱਠਜੋੜ ਨੂੰ 15 ਦੇ ਮੁਕਾਬਲੇ ਮਿਲੀਆਂ 37 ਸੀਟਾਂ
‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋਰ ਸਿਆਸੀ ਪਾਰਟੀਆਂ ਨੇ ਇਸ ਵਾਰ 15 ਸੀਟਾਂ ਜਿੱਤੀਆਂ ਹਨ, ਜਦਕਿ ਪਿਛਲੀ ਵਾਰ ਉਨ੍ਹਾਂ ਨੇ ਸਿਰਫ਼ 4 ਸੀਟਾਂ ਹੀ ਜਿੱਤੀਆਂ ਸਨ। ਇਸ ਤਰ੍ਹਾਂ 2019 ’ਚ ‘ਇੰਡੀਆ’ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ 15 ਸੀਟਾਂ ਮਿਲੀਆਂ ਸਨ ਪਰ ਇਸ ਵਾਰ ਉਨ੍ਹਾਂ ਨੇ 37 ਸੀਟਾਂ ਜਿੱਤੀਆਂ ਹਨ। ਭਾਵੇਂ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਜਪਾ ਅਤੇ ਕਾਂਗਰਸ ਦਰਮਿਆਨ ਸੀਟਾਂ ਦੀ ਗਿਣਤੀ ਵਧੀ ਜਾਂ ਘਟੀ ਹੈ ਪਰ ਵੋਟ ਸ਼ੇਅਰ ਪਿਛਲੀ ਵਾਰ ਦੀ ਤਰ੍ਹਾਂ ਹੀ ਰਿਹਾ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਅਪਾਰਟਮੈਂਟ 'ਚੋਂ ਬਰਾਮਦ ਹੋਈਆਂ ਤਿੰਨ ਭੈਣਾਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਭਾਜਪਾ ਨੇ 49 ਸੀਟਾਂ ’ਤੇ ਮੁੜ ਹਾਸਲ ਕੀਤੀ ਜਿੱਤ
2019 ’ਚ ਭਾਜਪਾ ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਵਾਲੇ ਜ਼ਿਲ੍ਹਿਆਂ ’ਚ ਜਿਨ੍ਹਾਂ 64 ਸੀਟਾਂ ’ਤੇ ਜਿੱਤੀ ਸੀ, ਉਨ੍ਹਾਂ ’ਚੋਂ ਇਸ ਵਾਰ ਮੁੜ ਉਸ ਨੇ 49 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੂੰ 14 ਸੀਟਾਂ ਮਿਲੀਆਂ ਹਨ। ਇਸ ਵਾਰ ਭਾਜਪਾ ਵਿਰੋਧੀ ਪਾਰਟੀਆਂ ਤੋਂ 6 ਸੀਟਾਂ ਖੋਹਣ ’ਚ ਕਾਮਯਾਬ ਰਹੀ ਹੈ। 2019 ਦੇ ਮੁਕਾਬਲੇ 49 ਸੀਟਾਂ ’ਚੋਂ 33 ਸੀਟਾਂ ’ਤੇ ਭਾਜਪਾ ਦਾ ਵੋਟ ਸ਼ੇਅਰ ਘਟਿਆ ਹੈ ਅਤੇ 20 ਸੀਟਾਂ ’ਤੇ ਉਸ ਦੀ ਜਿੱਤ ਦਾ ਫ਼ਰਕ ਵੀ ਘਟ ਗਿਆ ਹੈ। ਇਸ ਵਾਰ ਇਨ੍ਹਾਂ ਜ਼ਿਲ੍ਹਿਆਂ ’ਚ ਕਾਂਗਰਸ ਨੇ 17 ਨਵੀਆਂ ਸੀਟਾਂ ਜਿੱਤੀਆਂ ਹਨ ਅਤੇ ਇਨ੍ਹਾਂ ’ਚੋਂ 12 ਅਜਿਹੀਆਂ ਸੀਟਾਂ ਹਨ, ਜੋ ਪਿਛਲੀ ਵਾਰ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੇ ਜਿੱਤੀਆਂ ਸਨ। ਹਾਲਾਂਕਿ, ਕਾਂਗਰਸ 6 ਅਜਿਹੀਆਂ ਸੀਟਾਂ ਗੁਆ ਚੁੱਕੀ ਹੈ, ਜੋ ਉਸ ਨੇ 2019 ’ਚ ਜਿੱਤੀਆਂ ਸਨ।
ਇਹ ਵੀ ਪੜ੍ਹੋ - ਪਟਨਾ 'ਚ ਦਿਨ ਦਿਹਾੜੇ ਵਾਪਰੀ ਵੱਡੀ ਵਾਰਦਾਤ, ਐਕਸਿਸ ਬੈਂਕ 'ਚੋਂ ਬੰਦੂਕ ਦੀ ਨੋਕ 'ਤੇ ਲੁੱਟੇ 17 ਲੱਖ ਤੋਂ ਵੱਧ ਰੁਪਏ
ਸਰਕਾਰ ਦੇ ਵੱਡੇ ਮੰਤਰੀ ਹਾਰੇ ਚੋਣਾਂ
ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਵਾਲੀਆਂ ਸੀਟਾਂ ’ਚ ਭਾਜਪਾ ਨੂੰ ਜਿੱਥੇ ਵੱਡੀ ਹਾਰ ਮਿਲੀ ਹੈ, ਉਨ੍ਹਾਂ ’ਚ ਸਾਬਕਾ ਕੇਂਦਰੀ ਮੰਤਰੀ ਅਰਜੁਨ ਮੁੰਡਾ ਦੀ ਖੁੰਟੀ ਸੀਟ ਅਤੇ ਸਾਬਕਾ ਹੈਵੀ ਇੰਡਸਟਰੀ ਮੰਤਰੀ ਮਹਿੰਦਰ ਪਾਂਡੇ ਦੀ ਚੰਦੌਲੀ ਸੀਟ ਵੀ ਸ਼ਾਮਲ ਹੈ। 115 ਸੀਟਾਂ ’ਚੋਂ ਅੱਧੀਆਂ ਸੀਟਾਂ ਸਿਰਫ਼ 5 ਸੂਬਿਆਂ-ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਓਡਿਸ਼ਾ ’ਚ ਹਨ। ਬਿਹਾਰ ਅਤੇ ਝਾਰਖੰਡ ’ਚ ਐੱਨ. ਡੀ. ਏ. ਗੱਠਜੋੜ ਸੀਟਾਂ ਜਿੱਤਣ ਦੇ ਮਾਮਲੇ ’ਚ ਅੱਗੇ ਰਿਹਾ ਹੈ, ਜਦਕਿ ਮੱਧ ਪ੍ਰਦੇਸ਼ ’ਚ ਉਸ ਨੇ ਸਾਰੀਆਂ 29 ਲੋਕ ਸਭਾ ਸੀਟਾਂ ਜਿੱਤੀਆਂ ਹਨ। ਓਡਿਸ਼ਾ ’ਚ ਵੀ ਐੱਨ. ਡੀ. ਏ. ਨੇ 21 ’ਚੋਂ 20 ਸੀਟਾਂ ਜਿੱਤੀਆਂ ਹਨ ਪਰ ਉੱਤਰ ਪ੍ਰਦੇਸ਼ ’ਚ ਐੱਨ. ਡੀ. ਏ. ਗੱਠਜੋੜ ਨੂੰ ਸੰਘਰਸ਼ ਕਰਨਾ ਪਿਆ ਹੈ, ਜਿੱਥੇ ‘ਇੰਡੀਆ’ ਗੱਠਜੋੜ ਨੇ ਉਸ ਤੋਂ ਵੀ ਵੱਧ ਸੀਟਾਂ ਜਿੱਤੀਆਂ ਹਨ।
ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਤਹਿਤ 10 ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ’ਚ ਆਉਂਦੀਆਂ 13 ਲੋਕ ਸਭਾ ਸੀਟਾਂ ’ਚੋਂ ਭਾਜਪਾ ਨੇ 2019 ’ਚ 10 ਸੀਟਾਂ ਜਿੱਤੀਆਂ ਸਨ, ਜਦਕਿ ਇਸ ਦੇ ਸਹਿਯੋਗੀ ਅਪਨਾ ਦਲ (ਸੋਨੇਲਾਲ) ਨੂੰ ਇਕ ਸੀਟ ਮਿਲੀ ਸੀ ਪਰ 2024 ’ਚ ਇਨ੍ਹਾਂ ਜ਼ਿਲ੍ਹਿਆਂ ’ਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਘਟ ਕੇ 7 ਰਹਿ ਗਈ, ਜਦਕਿ ਸਪਾ ਨੇ 4 ਅਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ। 2019 ਦੀਆਂ ਲੋਕ ਸਭਾ ਚੋਣਾਂ ’ਚ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੂੰ ਇਨ੍ਹਾਂ 13 ਸੀਟਾਂ ’ਚੋਂ ਇਕ ਵੀ ਸੀਟ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8