ਨਾਮਧਾਰੀ ਸਿੱਖਾਂ ਨੇ ਅਯੁੱਧਿਆ ''ਚ ਮਨਾਇਆ ਆਪਣੇ ਪਿਆਰੇ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਉਤਸਵ

Thursday, Feb 15, 2024 - 04:14 PM (IST)

ਅਯੁੱਧਿਆ- ਨਾਮਧਾਰੀ ਪੰਥ ਦੇ ਸੰਸਥਾਪਕ, ਸੁਤੰਤਰਤਾ ਸੰਗ੍ਰਾਮ ਦੀ ਸ਼ੁਰੂਆਤ ਕਰਨ ਵਾਲੇ, ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਉਤਸਵ, ਨਾਮਧਾਰੀ ਸੰਗਤ ਨੇ ਅਯੁੱਧਿਆ 'ਚ ਸ਼ੋਭਾ ਯਾਤਰਾ ਕੱਢ ਕੇ ਰਾਮ ਮੰਦਰ 'ਚ ਦਰਸ਼ਨ ਕਰ ਕੇ ਮਨਾਇਆ, ਕਿਉਂਕਿ ਨਾਮਧਾਰੀ ਸਿੱਖ ਸਤਿਗੁਰੂ ਰਾਮ ਸਿੰਘ ਜੀ ਨੂੰ ਭਗਵਾਨ ਰਾਮਚੰਦਰ ਜੀ ਦਾ ਹੀ ਰੂਪ ਮੰਨਦੇ ਹਨ। ਇਸ ਮੌਕੇ ਸਤਿਗੁਰੂ ਰਾਮ ਸਿੰਘ ਜੀ ਦੇ ਵੰਸ਼ਜ, ਮੌਜੂਦਾ ਨਾਮਧਾਰੀ ਮੁਖੀ, ਸਤਿਗੁਰੂ ਦਲੀਪ ਸਿੰਘ ਜੀ ਨੇ ਸੰਦੇਸ਼ ਦੇ ਮਾਧਿਅਮ ਨਾਲ, ਗੁਰੂਵਾਣੀ ਦੇ ਪ੍ਰਮਾਣ ਦੇ ਕੇ ਭਗਵਾਨ ਰਾਮਚੰਦਰ ਜੀ ਅਤੇ ਸਿੱਖ ਗੁਰੂ ਸਾਹਿਬਾਨ ਨੂੰ ਇਕ ਹੀ ਰੂਪ ਸਿੱਧ ਕੀਤਾ। ਮੌਜੂਦਾ ਨਾਮਧਾਰੀ ਸਤਿਗੁਰੂ ਜੀ ਨੇ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਆਦੇਸ਼ ਹੈ 'ਸਾਰਿਆਂ ਨੂੰ ਵਿਦਿਆਨ ਦਾਨ ਦਿਓ, ਕਿਉਂਕਿ ਵਿਦਿਆ ਦਾਨ ਸਰਵਉੱਚ ਦਾਨ ਹੈ।' ਇਸ ਕਾਰਨ ਉਨ੍ਹਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਸਾਰੇ ਭਾਰਤੀ ਹਰ ਦਿਨ ਅੱਧੇ ਘੰਟੇ ਲਈ ਅਨਪੜ੍ਹ ਭਰਾ, ਭੈਣਾਂ ਅਤੇ ਬੱਚਿਆਂ ਪੜ੍ਹਾਉਣਾ ਸ਼ੁਰੂ ਕਰਨ। ਅਜਿਹਾ ਕਰਨ ਨਾਲ 2 ਸਾਲਾਂ 'ਚ ਹੀ ਪੂਰਾ ਭਾਰਤ ਸਾਖਰ ਹੋ ਜਾਵੇਗਾ। ਹਰਦੀਪ ਸਿੰਘ 'ਰਾਜਾ' ਨੇ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ 1857 ਦੀ ਵਿਸਾਖੀ 'ਤੇ ਖਾਲਸਾ ਪੰਥ ਦੀ ਮੁੜ ਸਥਾਪਨਾ ਕਰ ਕੇ, ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦੇ ਕੇ, ਦੇਸ਼ ਅਤੇ ਧਰਮ ਦੀ ਰੱਖਿਆ ਦੀ ਭਾਵਨਾ ਨੂੰ ਦ੍ਰਿੜ ਕਰਵਾਇਆ। ਗੁਰੂ ਜੀ ਨੇ 1857 ਦੇ ਗਦਰ ਤੋਂ ਪਹਿਲੇ 'ਨਾਮਧਾਰੀ ਸਿੱਖ' ਸੰਪਰਦਾ (ਕੂਕਾ ਅੰਦੋਲਨ) ਦੀ ਨੀਂਹ ਰੱਖੀ।

PunjabKesari

ਗੁਰੂ ਜੀ ਨੇ ਸਭ ਤੋਂ ਪਹਿਲਾਂ ਅੰਗਰੇਜ਼ੀ ਵਸਤਾਂ ਦਾ ਬਾਈਕਾਟ ਕੀਤਾ, ਜਿਸ ਦੀ 50 ਸਾਲ ਬਾਅਦ ਗਾਂਧੀ ਜੀ ਨੇ ਨਕਲ ਕੀਤੀ। ਤੇਜੇਂਦਰ ਸਿੰਘ ਨੇ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ੀ ਸਰਕਾਰ ਦੇ ਸਮਾਨਾਂਤਰ ਆਪਣੀ ਸਰਕਾਰ ਬਣਾਈ। ਨੇਪਾਲ ਅਤੇ ਕਸ਼ਮੀਰ 'ਚ 'ਕੂਕਾ ਰੈਜੀਮੈਂਟ' ਬਣਾ ਕੇ ਅੰਗਰੇਜ਼ਾਂ ਵਿਰੁੱਧ ਯੁੱਧ ਦੀ ਤਿਆਰੀ ਕੀਤੀ। ਅੰਗਰੇਜ਼ਾਂ ਨੂੰ ਭਾਰਤ ਤੋਂ ਕੱਢਣ ਲਈ ਰੂਸ ਨਾਲ ਸੰਬੰਧ ਸਥਾਪਤ ਕੀਤੇ। ਗੁਰੂ ਜੀ ਦੀ ਪ੍ਰੇਰਨਾ ਨਾਲ ਹਜ਼ਾਰਾ ਨਾਮਧਾਰੀ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਬਲੀਦਾਨ ਦਿੱਤੇ। ਉਨ੍ਹਾਂ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਅਜਿਹੇ ਸਮਾਜਿਕ-ਧਾਰਮਿਕ ਕੰਮ ਸ਼ੁਰੂ ਕੀਤੀ, ਜੋ ਪੂਰੇ ਵਿਸ਼ਵ 'ਚ ਪਹਿਲੇ ਕਿਸੇ ਨੇ ਵੀ ਨਹੀਂ ਕੀਤੇ ਸਨ। ਜਿਵੇਂ : ਵਿਆਹ ਲਈ ਘੱਟੋ-ਘੱਟ 18 ਸਾਲ ਦੀ ਉਮਰ ਤੈਅ ਕਰ ਕੇ ਬਾਲ ਵਿਆਹ ਬੰਦ ਕੀਤੇ। ਔਰਤਾਂ ਦੇ ਸੁੱਖ, ਸਨਮਾਨ ਅਤੇ ਸੁਰੱਖਿਆ ਲਈ ਵਿਧਵਾ ਵਿਆਹ ਕਰਵਾਉਣਾ ਜ਼ਰੂਰੀ ਕੀਤਾ। ਸਿੱਖ ਪੰਥ 'ਚ ਪਹਿਲੀ ਵਾਰ, ਜੂਨ 1863 ਨੂੰ ਔਰਤਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਆਨੰਦ ਕਾਰਜ ਦੀ ਮਰਿਆਦਾ ਸ਼ੁਰੂ ਕੀਤੀ। ਸਾਦੇ ਰਸਤੇ ਬਿਨਾਂ ਕਿਸੇ ਖਰਚ ਦੇ, ਅੰਤਰ-ਜਾਤੀ ਵਿਆਹ ਕਰਵਾਏ। ਦਾਜ ਲੈਣਾ-ਦੇਣਾ ਸਖ਼ਤੀ ਨਾਲ ਮਨ੍ਹਾ ਕੀਤਾ। ਕੁੜੀਆਂ ਵੇਚਣਾ, ਕੁੜੀਆਂ ਨੂੰ ਮਾਰਨਾ ਸਖ਼ਤੀ ਨਾਲ ਬੰਦ ਕੀਤਾ। ਮਾਤਾ ਹੁਕਮੀ ਜੀ ਨੂੰ 'ਸੂਬਾ' (ਗਵਰਨਰ) ਦਾ ਖਿਤਾਬ ਦੇ ਕੇ ਇਸਤਰੀ ਜਾਤੀ ਨੂੰ ਸਮਾਜ 'ਚ ਉੱਚਾ ਸਥਾਨ ਦਿੱਤਾ। 

PunjabKesari

ਸਿੱਖ ਜਗਤ 'ਚੋਂ ਪੂਰਨ ਰੂਪ ਨਾਲ ਸਿਰਫ਼ ਨਾਮਧਾਰੀ ਸੰਪਰਦਾ (ਸਤਿਗੁਰੂ ਦਲੀਪ ਸਿੰਘ ਜੀ ਦੀ ਅਗਵਾਈ ਵਾਲੀ ਸਮੂਹ) ਹੀ ਖੁੱਲ੍ਹ ਕੇ ਰਾਮ ਮੰਦਰ ਦੇ ਸਮਰਥਨ 'ਚ ਆਇਆ ਹੈ। ਸਤਿਗੁਰੂ ਦਲੀਪ ਸਿੰਘ ਜੀ ਬਹੁਤ ਸਾਲਾਂ ਤੋਂ ਹਰੇਕ ਸਥਾਨ 'ਤੇ ਆਪਣੇ ਭਾਸ਼ਣਾਂ ਅਤੇ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਖੁੱਲ੍ਹ ਕੇ ਰਾਮ ਮੰਦਰ ਦਾ ਸਮਰਥ ਕਰ ਰਹੇ ਹਨ। ਨਾਮਧਾਰੀ ਸਿੱਖ ਪਿਛਲੇ ਕਈ ਸਾਲਾਂ ਤੋਂ ਜਨਮ ਸਥਾਨ ਅਯੁੱਧਿਆ 'ਚ ਆ ਕੇ ਹੀ ਰਾਮ ਨੌਮੀ ਮਨ੍ਹਾ ਰਹੇ ਹਨ। ਰਾਮ ਮੰਦਰ ਉਦਘਾਟਨ ਮੌਕੇ ਨਾਮਧਾਰੀ ਸਿੱਖਾਂ ਨੇ ਅਯੁੱਧਿਆ 'ਚ ਪਿਛਲੇ ਇਕ ਮਹੀਨੇ ਤੋਂ ਲੰਗਰ ਲਗਾਇਆ ਹੋਇਆ ਹੈ ਅਤੇ ਅੱਗੇ ਵੀ ਲੰਗਰ ਚੱਲਦਾ ਰਹੇਗਾ। ਸ਼ੋਭਾ ਯਾਤਰਾ ਦੌਰਾਨ ਪੂਜਯ ਬਿਹਾਰੀ ਦਾਸ ਜੀ, ਸ਼੍ਰੀ ਮਹੰਤ ਪਰਸ਼ੂਰਾਮ ਦਾਸ ਜੀ ਅਤੇ ਹੋਰ ਹਿੰਦੂ ਸੰਤ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ ਅਤੇ ਇਨ੍ਹਾਂ ਸੰਤਾਂ ਨੇ ਹੀ ਸਤਿਗੁਰੂ ਰਾਮ ਸਿੰਘ ਜੀ ਦੀ ਸ਼ੋਭਾ 'ਚ ਕੀਰਤਨ ਕੀਤਾ। ਇਸ ਮੌਕੇ ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਮੁਖਤਿਆਰ ਸਿੰਘ ਯੂ.ਪੀ., ਜਸਵੀਰ ਸਿੰਘ, ਰਤਨਦੀਪ ਸਿੰਘ, ਸੁਖਰਾਜ ਸਿੰਘ, ਸਿਮਰਨਜੀਤ ਕੌਰ, ਰਾਜਪਾਲ ਕੌਰ, ਸ਼ਿਖਾ ਸੋਨੀ, ਅੰਜਲੀ ਜੈਸਵਾਲ, ਬਲਵਿੰਦਰ ਕੌਰ, ਦਲਜੀਤ ਕੌਰ, ਪਰਮਜੀਤ ਕੌਰ, ਨੀਨਾ ਕੌਰ ਆਦਿ ਵੀ ਮੌਜੂਦ ਸਨ।

PunjabKesari


DIsha

Content Editor

Related News