ਰਾਜੀਵ ਗਾਂਧੀ ਕਤਲ ਕਾਂਡ : ਦੋਸ਼ੀ ਨਲਿਨੀ ਪੈਰੋਲ ਵਧਾਉਣ ਲਈ ਪੁੱਜੀ ਕੋਰਟ

Tuesday, Aug 20, 2019 - 05:50 PM (IST)

ਰਾਜੀਵ ਗਾਂਧੀ ਕਤਲ ਕਾਂਡ : ਦੋਸ਼ੀ ਨਲਿਨੀ ਪੈਰੋਲ ਵਧਾਉਣ ਲਈ ਪੁੱਜੀ ਕੋਰਟ

ਚੇਨਈ (ਭਾਸ਼ਾ)— ਮੰਗਲਵਾਰ ਨੂੰ ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਦੀ ਸਰਕਾਰ ਨੂੰ ਨਲਿਨੀ ਸ਼੍ਰੀਹਰਨ ਮਾਮਲੇ 'ਚ ਜਵਾਬ ਦਾਖਲ ਕਰਨ ਲਈ ਕਿਹਾ ਹੈ। ਇੱਥੇ ਦੱਸ ਦੇਈਏ ਕਿ ਨਲਿਨੀ ਸਾਬਕਾ ਪੀ. ਐੱਮ. ਰਾਜੀਵ ਗਾਂਧੀ ਕਤਲ ਕਾਂਡ ਮਾਮਲੇ 'ਚ ਦੋਸ਼ੀ ਹੈ ਅਤੇ ਸਜ਼ਾ ਕੱਟ ਰਹੀ ਹੈ। ਉਸ ਨੇ 30 ਦਿਨਾਂ ਲਈ ਪੈਰੋਲ ਵਧਾਉਣ ਦੀ ਮੰਗ ਕੀਤੀ ਹੈ। ਪਿਛਲੇ ਮਹੀਨੇ ਅਦਾਲਤ ਨੇ ਉਸ ਨੂੰ ਆਪਣੀ ਧੀ ਦੇ ਵਿਆਹ ਲਈ 30 ਦਿਨਾਂ ਦੀ ਪੈਰੋਲ ਦਿੱਤੀ ਸੀ। ਸਰਕਾਰ ਤੋਂ ਜਵਾਬ ਮੰਗਦੇ ਹੋਏ ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਨਿਰਮਲ ਕੁਮਾਰ ਦੀ ਬੈਂਚ ਨੇ ਨਲਿਨੀ ਦੀ ਪਟੀਸ਼ਨ 'ਤੇ ਅੱਗੇ ਦੀ ਸੁਣਵਾਈ ਲਈ ਵੀਰਵਾਰ ਦਾ ਦਿਨ ਤੈਅ ਕੀਤਾ। ਨਲਿਨੀ ਇਸ ਲਈ ਅਦਾਲਤ 'ਚ ਪੁੱਜੀ ਹੈ, ਕਿਉਂਕਿ ਜੇਲ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਪਿਛਲੇ ਮੰਗਲਵਾਰ ਨੂੰ ਹੋਰ 30 ਦਿਨਾਂ ਲਈ ਪੈਰੋਲ ਵਧਾਉਣ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ ਸੀ।
 


author

Tanu

Content Editor

Related News