ਸਾਬਕਾ ਸਪੀਕਰ ਦੇ ਮੌਤ ਮਾਮਲੇ ਸੰਬੰਧੀ ਨਾਇਡੂ ਨੇ ਕੀਤੀ CBI ਜਾਂਚ ਦੀ ਮੰਗ

09/17/2019 1:06:20 PM

ਹੈਦਰਾਬਾਦ—ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਕੇ. ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵ ਪ੍ਰਸਾਦ ਰਾਵ ਦੇ ਕਥਿਤ ਤੌਰ 'ਤੇ ਖੁਦਕੁਸ਼ੀ ਮਾਮਲੇ ਨੂੰ 'ਹੱਤਿਆ' ਦੱਸਦੇ ਹੋਏ ਇਸ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ। ਨਾਇਡੂ ਨੇ ਕਿਹਾ ਕਿ ਉਨ੍ਹਾਂ ਘਟਨਾਵਾਂ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਜਿਨ੍ਹਾਂ ਕਾਰਨਾਂ ਕਰਕੇ ਇਹ ਹਾਦਸਾ ਹੋਇਆ। 

PunjabKesari

ਰਾਵ ਦੀ ਮੌਤ ਲਈ ਸੂਬੇ ਦੀ ਵਾਈ. ਐੱਸ. ਜਗਨ ਮੋਹਨ ਰੈੱਡੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਨਾਇਡੂ ਨੇ ਕਿਹਾ, ''ਮੈਂ ਆਪਣੇ ਕੈਰੀਅਰ 'ਚ 11 ਮੁੱਖ ਮੰਤਰੀ ਦੇਖੇ ਹਨ ਅਤੇ ਮੈਂ ਖੁਦ ਸਾਲਾਂ ਤੱਕ ਇਹ ਅਹੁਦਾ ਸੰਭਾਲਿਆ। ਮੈਂ ਕਦੀ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ। ਇਹ ਮਾਮਲਾ ਹੋਰ ਕੁਝ ਨਹੀ ਬਲਕਿ ਸਰਕਾਰ ਵੱਲੋਂ ਕੀਤੀ ਗਈ ਹੱਤਿਆ ਹੈ।'' ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।


Iqbalkaur

Content Editor

Related News