ਪੁਲਵਾਮਾ ਦੇ ਨਾਇਬ ਤਹਿਸੀਲਦਾਰ ਦੀ ਦੁਕਾਨ ''ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼

Saturday, May 23, 2020 - 08:53 PM (IST)

ਪੁਲਵਾਮਾ ਦੇ ਨਾਇਬ ਤਹਿਸੀਲਦਾਰ ਦੀ ਦੁਕਾਨ ''ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼

ਸ਼੍ਰੀਨਗਰ (ਅਰੀਜ਼)— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਇਕ ਨਾਇਬ ਤਹਿਸੀਲਦਾਰ ਦੀ ਦੁਕਾਨ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਫੌਜ ਨੇ 44 ਆਰ. ਆਰ. ਤੇ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪ੍ਰੈਸ਼ਨ ਗਰੁੱਪ (ਐੱਸ. ਓ. ਜੀ.) ਨੇ ਪੁਲਵਾਮਾ 'ਚ ਨਾਇਬ ਤਹਿਸੀਲਦਾਰ ਦੀ ਦੁਕਾਨ ਦੇ ਹੇਠਾ ਬਣੀ ਬੇਸਮਿੰਟ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਅਧਿਕਾਰੀ ਦੀ ਪਹਿਚਾਣ ਬੇਲੋਵ ਨਿਵਾਸੀ ਨਾਇਬ ਤਹਿਸੀਲਦਾਰ ਨਜ਼ੀਰ ਅਹਿਮਦ ਵਾਨੀ ਪੁੱਤਰ ਅਬਦੁੱਲ ਵਾਨੀ ਦੇ ਵਜੋਂ ਹੋਈ ਹੈ। ਇਕ ਪੁਲਸ ਅਧਿਕਾਰੀ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਸ ਥਾਣਾ ਰਾਜਪੋਰਾ 'ਚ ਧਾਰਾ 18, 19, 39 ਤਹਿਤ ਐੱਫ. ਆਈ. ਆਰ. ਨੰਬਰ 39/2020 ਦਰਜ ਕੀਤਾ ਹੈ।


author

Gurdeep Singh

Content Editor

Related News