ਨਾਇਬ ਸੈਣੀ ਦਾ ਵੱਡਾ ਐਲਾਨ, 24 ਹਜ਼ਾਰ ਨੌਜਵਾਨਾਂ ਨੂੰ ਪਹਿਲਾਂ ਨੌਕਰੀ, ਫਿਰ ਚੁੱਕਾਂਗਾ ਸਹੁੰ

Wednesday, Oct 16, 2024 - 04:01 PM (IST)

ਨਾਇਬ ਸੈਣੀ ਦਾ ਵੱਡਾ ਐਲਾਨ, 24 ਹਜ਼ਾਰ ਨੌਜਵਾਨਾਂ ਨੂੰ ਪਹਿਲਾਂ ਨੌਕਰੀ, ਫਿਰ ਚੁੱਕਾਂਗਾ ਸਹੁੰ

ਹਰਿਆਣਾ- ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਸਹੁੰ ਚੁੱਕਣਗੇ। ਸੈਣੀ ਸਰਕਾਰ ਦੇ ਸਹੁੰ ਚੁੱਕਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਸਹੁੰ ਚੁੱਕ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਣਗੇ। ਉੱਥੇ ਹੀ ਹਰਿਆਣਾ ਦੀ ਇਕ ਵਾਰ ਮੁੜ ਕਮਾਨ ਸੰਭਾਲਣ ਤੋਂ ਪਹਿਲੇ ਨਾਇਬ ਸਿੰਘ ਸੈਣੀ ਨੇ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਸੱਤਾ 'ਚ ਵਾਪਸੀ ਕਰਨ ਤੋਂ ਬਾਅਦ ਪਹਿਲੇ 24 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣਗੇ। 

 

ਉਨ੍ਹਾਂ ਨੇ ਅੱਗੇ ਕਿਹਾ,''ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਨੌਜਵਾਨਾਂ ਦੀ ਚੋਣ ਹੋਈ ਹੈ, ਉਨ੍ਹਾਂ ਦਾ ਨਤੀਜਾ ਹੁਣ ਤਿਆਰ ਹੈ। ਮੈਂ ਕੱਲ੍ਹ ਸਹੁੰ ਚੁੱਕਣ ਤੋਂ ਪਹਿਲੇ 24 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਵਾਂਗਾ। ਇਸ ਤੋਂ ਬਾਅਦ ਹੀ ਮੈਂ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਾਂਗਾ। ਭਾਜਪਾ ਨੇ ਚੋਣਾਂ 'ਚ ਹਰਿਆਣਾ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਸੀ। ਹੁਣ ਅਸੀਂ ਇਸ ਨੂੰ ਪੂਰਾ ਕਰਨ ਜਾ ਰਹੇ ਹਾਂ। ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਭਾਜਪਾ ਨੂੰ ਵਾਅਦਾ ਕਰਦੀ ਹੈ, ਉਸ ਨੂੰ ਸੱਤਾ 'ਚ ਵਾਪਸੀ ਕਰਦੇ ਹੀ ਪੂਰਾ ਵੀ ਕਰਦੀ ਹੈ। ਅਸੀਂ ਸਿਰਫ਼ ਵਾਅਦੇ ਕਰਨ 'ਚ ਭਰੋਸਾ ਨਹੀਂ ਕਰਦੇ, ਅਸੀਂ ਉਨ੍ਹਾਂ ਨੂੰ ਪੂਰਾ ਕਰਨ 'ਚ ਵੀ ਓਨਾ ਹੀ ਭਰੋਸਾ ਕਰਦੇ ਹਾਂ।'' ਦੱਸਣਯੋਗ ਹੈ ਕਿ ਨਾਇਬ ਸੈਣੀ ਨੂੰ ਬੁੱਧਵਾਰ ਨੂੰ ਸਾਰਿਆਂ ਦੀ ਸਹਿਮਤੀ ਨਾਲ ਹਰਿਆਣਾ 'ਚ ਭਾਜਪਾ ਦੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News