ਮੇਰੀ ਪਤਨੀ ਵੀ ਓਨੀ ਨਹੀਂ ਡਾਂਟਦੀ, ਜਿੰਨਾ ਉਪ ਰਾਜਪਾਲ ਸਾਹਿਬ ਡਾਂਟਦੇ ਹਨ : ਕੇਜਰੀਵਾਲ

10/07/2022 10:15:45 AM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨਾਲ ਵੱਖ-ਵੱਖ ਮੁੱਦਿਆਂ ’ਤੇ ਸਥਾਨਕ ਸਰਕਾਰ ਦੀ ਗੁੱਸੇ-ਨਾਰਾਜ਼ਗੀ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਨੂੰ ਓਨਾ ਨਹੀਂ ‘ਡਾਂਟਦੀ’, ਜਿੰਨਾ ਉਪ ਰਾਜਪਾਲ ‘ਡਾਂਟਦੇ’ ਹਨ। ਆਮ ਆਦਮੀ ਪਾਰਟੀ ਦੇ ਮੁਖੀ ਨੇ ਵਿਅੰਗ ਕਸਦਿਆਂ ਟਵੀਟ ਕਰ ਕੇ ਕਿਹਾ, ‘‘ਉਪ ਰਾਜਪਾਲ ਸਾਹਿਬ ਨੇ ਪਿਛਲੇ 6 ਮਹੀਨਿਆਂ ’ਚ ਮੈਨੂੰ ਜਿੰਨੇ ‘ਪ੍ਰੇਮ ਪੱਤਰ’ ਲਿਖੇ ਹਨ, ਓਨੇ ਪੂਰੀ ਜ਼ਿੰਦਗੀ ’ਚ ਮੇਰੀ ਪਤਨੀ ਨੇ ਮੈਨੂੰ ਨਹੀਂ ਲਿਖੇ।’’

PunjabKesari

ਕੇਜਰੀਵਾਲ ਨੇ ਟਵੀਟ ਕੀਤਾ,‘‘ਐੱਲ. ਜੀ. ਸਾਹਿਬ, ਥੋੜਾ ‘ਚਿੱਲ’ ਕਰੋ (ਥੋੜੀ ਸ਼ਾਂਤੀ ਰੱਖੋ) ਅਤੇ ਆਪਣੇ ਸੁਪਰ ਬੌਸ ਨੂੰ ਕਹੋ, (ਉਹ ਵੀ) ਥੋੜਾ ‘ਚਿੱਲ’ ਕਰਨ।’’ ਇਸ ਤੋਂ ਪਹਿਲਾਂ ਸਕਸੈਨਾ ਨੇ ਇਕ ਪੱਤਰ ਲਿਖ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਦੀ ਜਯੰਤੀ ਮੌਕੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ’ਤੇ ਰਾਜਘਾਟ ਅਤੇ ਵਿਜੇ ਘਾਟ ’ਤੇ ਪ੍ਰੋਗਰਾਮਾਂ ’ਚ ਸ਼ਾਮਲ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਪ੍ਰੋਗਰਾਮਾਂ ਪ੍ਰਤੀ ‘ਪੂਰੀ ਤਰ੍ਹਾਂ ਨਿਰਾਦਰ’ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਕੇਜਰੀਵਾਲ ਦੀ ਇਹ ਟਿੱਪਣੀ ਆਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News