ਮੇਰਾ ਪੁੱਤਰ ‘ਰਾਜ ਧਰਮ’ ਦਾ ਪਾਲਣ ਕਰੇਗਾ ਤੇ ਮੈਂ ‘ਰਾਸ਼ਟਰ ਧਰਮ’ ਦਾ : ਯਸ਼ਵੰਤ ਸਿਨਹਾ

06/27/2022 9:38:47 AM

ਨਵੀਂ ਦਿੱਲੀ(ਭਾਸ਼ਾ)- ਵਿਰੋਧੀ ਧਿਰ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਨਿੱਜੀ ਮੁਕਾਬਲੇ ਤੋਂ ਵੱਧ ਹੈ ਅਤੇ ਇਹ ਸਰਕਾਰ ਦੇ ਤਾਨਾਸ਼ਾਹੀ ਰੁਝਾਨਾਂ ਦਾ ਮੁਕਾਬਲਾ ਕਰਨ ਦੀ ਦਿਸ਼ਾ ਵਿਚ ਇਕ ਕਦਮ ਹੈ। ਦੱਸ ਦੇਈਏ ਕਿ ਦੇਸ਼ ’ਚ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਚੋਣਾਂ ਹੋਵੇਗੀ।

ਸਿਨਹਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਉਹ ਆਪਣੇ ਪੁੱਤਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਯੰਤ ਸਿਨਹਾ ਦਾ ਸਮਰਥਨ ਨਾ ਮਿਲਣ ’ਤੇ ਕਿਸੇ ਧਰਮ ਸੰਕਟ ’ਚ ਨਹੀਂ ਹਨ। ਮੇਰਾ ਪੁੱਤਰ ਆਪਣੇ ‘ਰਾਜ ਧਰਮ’ ਦਾ ਪਾਲਣ ਕਰੇਗਾ ਅਤੇ ਮੈਂ ਆਪਣੇ ‘ਰਾਸ਼ਟਰ ਧਰਮ’ ਦਾ ਪਾਲਣ ਕਰਾਂਗਾ।

ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ ਵੱਲੋਂ ਕਬਾਇਲੀ ਭਾਈਚਾਰੇ ਦੀ ਨੇਤਾ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਦੀ ਚੋਣ ਲਈ ਮੈਦਾਨ ’ਚ ਉਤਾਰਨ ’ਤੇ ਸਿਨਹਾ ਨੇ ਕਿਹਾ ਕਿ ਇਕ ਵਿਅਕਤੀ ਨੂੰ ਉੱਪਰ ਚੁੱਕਣ ਨਾਲ ਪੂਰੇ ਭਾਈਚਾਰੇ ਦਾ ਵਿਕਾਸ ਨਹੀਂ ਹੁੰਦਾ।


Tanu

Content Editor

Related News