ਮੁਜ਼ੱਫਰਪੁਰ ਸ਼ੈਲਟਰ ਮਾਮਲਾ: ਬ੍ਰਜੇਸ਼ ਠਾਕੁਰ ''ਤੇ PMLA ਦੇ ਤਹਿਤ ਮਾਮਲਾ ਦਰਜ
Friday, Aug 28, 2020 - 12:27 AM (IST)
ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਸਤਗਾਸਾ ਦੀ ਇੱਕ ਸ਼ਿਕਾਇਤ ਤੋਂ ਬਾਅਦ ਬਿਹਾਰ ਦੇ ਮਸ਼ਹੂਰ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ ਬ੍ਰਜੇਸ਼ ਠਾਕੁਰ, ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਅਤੇ ਹੋਰ ਲੋਕਾਂ ਖਿਲਾਫ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜੁਲਾਈ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ ਬ੍ਰਜੇਸ਼ ਠਾਕੁਰ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ 30 ਲੱਖ ਤੋਂ ਉੱਤੇ ਦਾ ਜੁਰਮਾਨਾ ਭਰਨ 'ਚ ਸਮਰੱਥ ਨਹੀਂ ਹੈ। ਉਸ ਨੇ ਆਪਣੀ ਅਰਜ਼ੀ 'ਚ ਕਿਹਾ ਕਿ ਉਸ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਹੈ ਕਿ ਉਹ ਇਸ ਵੱਡੇ ਜੁਰਮਾਨੇ ਨੂੰ ਭਰ ਸਕੇ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਬ੍ਰਜੇਸ਼ ਠਾਕੁਰ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਸਨ। ਬ੍ਰਜੇਸ਼ ਨੇ ਆਪਣੀ ਅਰਜ਼ੀ 'ਚ ਕਿਹਾ ਕਿ ਫਿਲਹਾਲ ਉਸ ਦੇ ਕੋਲ ਜੁਰਮਾਨਾ ਭਰਨ ਲਈ ਪੈਸੇ ਨਹੀਂ ਬਚੇ ਹਨ।
ਸ਼ੈਲਟਰ ਹੋਮ ਰੇਪ ਮਾਮਲੇ 'ਚ ਦਿੱਲੀ ਦੀ ਸਾਕੇਤ ਕੋਰਟ ਨੇ ਬ੍ਰਜੇਸ਼ ਠਾਕੁਰ ਨੂੰ ਉਮਰਕੈਦ ਦੀ ਸ਼ਜ਼ਾ ਸੁਣਾਉਂਦੇ ਸਮੇਂ ਵੱਖ-ਵੱਖ ਧਾਰਾਵਾਂ 'ਚ ਉਸ 'ਤੇ ਕਰੀਬ 32 ਲੱਖ ਦਾ ਜੁਰਮਾਨਾ ਵੀ ਲਗਾਇਆ ਸੀ। ਜਾਂਚ ਏਜੰਸੀ ਸੀ.ਬੀ.ਆਈ. ਵੱਲੋਂ ਬ੍ਰਜੇਸ਼ ਠਾਕੁਰ ਨੂੰ ਇਸ ਮਾਮਲੇ 'ਚ ਮੁੱਖ ਦੋਸ਼ੀ ਬਣਾਇਆ ਗਿਆ ਸੀ। ਬ੍ਰਜੇਸ਼ ਠਾਕੁਰ ਤੋਂ ਇਲਾਵਾ 18 ਹੋਰ ਲੋਕਾਂ ਨੂੰ ਵੀ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ।