ਮੁਜ਼ੱਫਰਨਗਰ ਕਾਂਡ: ਵਿਰੋਧ ''ਚ ਜੰਤਰਮੰਤਰ ''ਤੇ ਧਰਨਾ ਦੇਣਗੇ ਤੇਜਸਵੀ ਯਾਦਵ

Friday, Aug 03, 2018 - 12:06 PM (IST)

ਮੁਜ਼ੱਫਰਨਗਰ ਕਾਂਡ: ਵਿਰੋਧ ''ਚ ਜੰਤਰਮੰਤਰ ''ਤੇ ਧਰਨਾ ਦੇਣਗੇ ਤੇਜਸਵੀ ਯਾਦਵ

ਨਵੀਂ ਦਿੱਲੀ— ਮੁਜ਼ੱਫਰਨਗਰ ਬਾਲਿਕਾ ਗ੍ਰਹਿ ਕਾਂਡ 'ਤੇ ਸਿਆਸਤ ਗਰਮਾ ਗਈ ਹੈ। ਹੁਣ ਇਸ ਦੀ ਜਾਂਚ ਦਿੱਲੀ ਤੱਕ ਪੁੱਜ ਗਈ ਹੈ। ਆਰ.ਜੇ.ਡੀ.ਨੇਤਾ ਅਤੇ ਬਿਹਾਰ ਸਾਬਕਾ ਉਪ-ਮੁੱਖਮੰਤਰੀ ਤੇਜਸਵੀ ਯਾਦਵ ਸ਼ਨੀਵਾਰ ਨੂੰ ਦਿੱਲੀ ਦੇ ਜੰਤਰ ਮੰਤਰ 'ਤੇ ਧਰਨਾ ਦੇਣਗੇ। ਇਸ ਧਰਨੇ ਨੂੰ ਤੇਜਸਵੀ ਯਾਦਵ ਨੇ ਗੈਰ-ਰਾਜਨੀਤਿਕ ਕਰਾਰ ਦਿੰਦੇ ਹੋਏ ਸਾਰੇ ਆਮ ਲੋਕਾਂ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ ਹੈ। ਤੇਜਸਵੀ ਨੇ ਟਵੀਟ ਕਰਕੇ ਵੀ ਇਸ ਦੀ ਜਾਣਕਾਰੀ ਦਿੱਤੀ ਹੈ। ਆਪਣੇ ਟਵੀਟ 'ਚ ਤੇਜਸਵੀ ਨੇ ਕਿਹਾ ਕਿ ਮੁਜ਼ੱਫਰਨਗਰ 'ਚ ਬੱਚੀਆਂ ਨਾਲ ਹੋਏ ਰੇਪ ਖਿਲਾਫ ਸ਼ਨੀਵਾਰ ਨੂੰ ਜੰਤਰ ਮੰਤਰ 'ਤੇ ਧਰਨਾ ਦੇਣਗੇ। ਤੇਜਸਵੀ ਨੇ ਕਿਹਾ ਕਿ ਉਹ ਮੰਚ ਤੋਂ ਇਨ੍ਹਾਂ ਅਪਰਾਧ 'ਤੇ ਜਵਾਬ ਮੰਗਣਗੇ। ਸੂਤਰਾਂ ਦੀ ਮੰਨੋ ਤਾਂ ਤੇਜਸਵੀ ਯਾਦਵ ਦੇ ਧਰਨੇ 'ਚ ਵਿਰੋਧੀ ਧਿਰ ਦੇ ਕਈ ਨੇਤਾ ਸ਼ਾਮਲ ਹੋ ਸਕਦੇ ਹਨ। ਦਿੱਲੀ ਦੇ ਸੀ.ਐਮ.ਅਰਵਿੰਦ ਕੇਜਰੀਵਾਲ ਵੀ ਇਸ ਧਰਨੇ 'ਚ ਸ਼ਾਮਲ ਹੋਣਗੇ। ਕਾਂਗਰਸ ਅਤੇ ਦੂਜੇ ਵਿਰੋਧੀ ਦਲਾਂ ਦੇ ਨੇਤਾਵਾਂ ਦੀ ਵੀ ਇਸ ਧਰਨੇ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਤੇਜਸਵੀ ਯਾਦਵ ਨੇ ਇਸ ਧਰਨੇ 'ਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ, ਐਸ.ਪੀ. ਮੁਖੀ ਅਖਿਲੇਸ਼ ਯਾਦਵ, ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਮੇਤ ਵਿਰੋਧੀ ਨੇਤਾਵਾਂ ਸਮੇਤ ਸਿਵਲ ਸੁਸਾਇਟੀ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਗਈ ਹੈ।


Related News