ਮੁਜ਼ੱਫਰਪੁਰ : ਹਸਪਤਾਲ ਦੇ ਪਿੱਛੇ ਮਿਲੇ ਕਈ ਨਰ ਕੰਕਾਲ, ਹੜਕੰਪ

Saturday, Jun 22, 2019 - 02:58 PM (IST)

ਮੁਜ਼ੱਫਰਪੁਰ : ਹਸਪਤਾਲ ਦੇ ਪਿੱਛੇ ਮਿਲੇ ਕਈ ਨਰ ਕੰਕਾਲ, ਹੜਕੰਪ

ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ 'ਚ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦਰਮਿਆਨ ਮੁਜ਼ੱਫਰਪੁਰ ਦੇ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ (ਐੱਸ.ਕੇ.ਐੱਮ.ਸੀ.ਐੱਚ.) ਦੇ ਪਿੱਛੇ ਮਨੁੱਖੀ ਕੰਕਾਲ ਮਿਲਣ ਨਾਲ ਹੜਕੰਪ ਮਚ ਗਿਆ ਹੈ। ਹਸਪਤਾਲ ਦੇ ਪਿਛਲ ੇਹਿੱਸੇ 'ਚ ਬਣੇ ਜੰਗਲ 'ਚ ਇਕ ਬੋਰੇ 'ਚ ਨਰ ਕੰਕਾਲ ਮਿਲੇ ਹਨ। ਦੱਸਣਯੋਗ ਹੈ ਕਿ ਚਮਕੀ ਬੁਖਾਰ ਨਾਲ ਹੋਈਆਂ ਮੌਤਾਂ ਨਾਲ ਹਸਪਤਾਲ ਪ੍ਰਸ਼ਾਸਨ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਹੈ, ਦੂਜੇ ਪਾਸੇ ਬੋਰੇ 'ਚ ਕੰਕਾਲ ਮਿਲਣਾ ਹੈਰਾਨ ਕਰਨ ਵਾਲਾ ਹੈ।PunjabKesariਕੰਕਾਲ ਦੇ ਨਾਲ ਹੀ ਮਿਲੇ ਕੁਝ ਕੱਪੜੇ
ਐੱਸ.ਕੇ.ਐੱਮ.ਸੀ.ਐੱਚ. ਦੇ ਇਕ ਜਾਂਚ ਦਲ ਨੇ ਮਨੁੱਖੀ ਕੰਕਾਲ ਮਿਲਣ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ। ਡਾ. ਵਿਪਿਨ ਕੁਮਾਰ ਨੇ ਕਿਹਾ,''ਕੰਕਾਲ ਮਿਲੇ ਹਨ। ਮਾਮਲੇ ਦੀ ਪੂਰੀ ਜਾਣਕਾਰੀ ਪ੍ਰਿੰਸੀਪਲ ਵਲੋਂ ਉਪਲੱਬਧ ਕਰਵਾਈ ਜਾਵੇਗੀ।'' ਐੱਸ.ਕੇ.ਐੱਮ.ਸੀ.ਐੱਚ. ਦੇ ਸੁਪਰਡੈਂਟ ਡਾ. ਸੁਨੀਲ ਕੁਮਾਰ ਸ਼ਾਹੀ ਨੇ ਕਿਹਾ,''ਪੋਸਟਮਾਰਟਮ ਵਿਭਾਗ ਪ੍ਰਿੰਸੀਪਲ ਦੇ ਅਧੀਨ ਹੈ। ਮੈਂ ਪ੍ਰਿੰਸੀਪਲ ਨਾਲ ਗੱਲ ਕਰਾਂਗਾ ਅਤੇ ਉਨ੍ਹਾਂ ਨੂੰ ਮਾਮਲੇ 'ਚ ਜਾਂਚ ਕਮੇਟੀ ਗਠਿਤ ਕਰਨ ਲਈ ਕਹਾਂਗਾ।'' ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਸ 'ਚ ਮਨੁੱਖੀ ਕੰਕਾਲ ਨਾਲ ਹੀ ਹਸਪਤਾਲ ਦੇ ਪਿੱਛਲੇ ਹਿੱਸੇ 'ਚ ਕੁਝ ਕੱਪੜੇ ਵੀ ਦਿੱਸ ਰਹੇ ਹਨ।PunjabKesari128 ਬੱਚਿਆਂ ਦੀ ਹੋ ਚੁਕੀ ਹੈ ਮੌਤ
ਜ਼ਿਕਰਯੋਗ ਹੈ ਕਿ ਜਾਨਲੇਵਾ ਬੁਖਾਰ ਕਾਰਨ ਸਿਰਫ਼ ਮੁਜ਼ੱਫਰਪੁਰ 'ਚ ਹੀ 128 ਬੱਚਿਆਂ ਦੀ ਮੌਤ ਹੋ ਚੁਕੀ ਹੈ। ਇਸ 'ਚ ਐੱਸ.ਕੇ.ਐੱਮ.ਸੀ.ਐੱਚ 'ਚ 108 ਅਤੇ ਕੇਜਰੀਵਾਲ ਹਸਪਤਾਲ 'ਚ 20 ਬੱਚੇ ਜਾਨ ਗਵਾ ਚੁਕੇ ਹਨ। ਚਮਕੀ ਬੁਖਾਰ ਕਾਰਨ ਬਿਹਾਰ 'ਚ ਸ਼ੁੱਕਰਵਾਰ ਨੂੰ ਹੋਰ 5 ਬੱਚਿਆਂ ਦੀ ਮੌਤ ਹੋ ਗਈ। ਬਿਹਾਰ ਦੇ ਵੈਸ਼ਾਲੀ ਜ਼ਿਲੇ ਸਥਿਤ ਹਰਿਵੰਸ਼ਪੁਰ ਪਿੰਡ 'ਚ ਚਮਕੀ ਬੁਖਾਰ ਕਾਰਨ ਸਭ ਤੋਂ ਵਧ 11 ਬੱਚਿਆਂ ਦੀ ਮੌਤ ਹੋ ਗਈ। ਇੱਥੇ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ 2 ਦਿਨ 'ਚ ਹੋ ਗਈ।


author

DIsha

Content Editor

Related News