ਬ੍ਰਜੇਸ਼ ਠਾਕੁਰ ਦੇ ਇਕ ਹੋਰ ਸ਼ੈਲਟਰ ਹੋਮ ਤੋਂ 11 ਔਰਤਾਂ ਗਾਇਬ

Tuesday, Jul 31, 2018 - 12:37 PM (IST)

ਬ੍ਰਜੇਸ਼ ਠਾਕੁਰ ਦੇ ਇਕ ਹੋਰ ਸ਼ੈਲਟਰ ਹੋਮ ਤੋਂ 11 ਔਰਤਾਂ ਗਾਇਬ

ਨਵੀਂ ਦਿੱਲੀ— ਮੁਜਫੱਰਨਗਰ ਕਾਂਡ 'ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮੁਜਫੱਰਨਗਰ 'ਚ ਚੱਲ ਰਹੇ ਇਕ ਹੋਰ ਸ਼ੈਲਟਰ ਹੋਮ ਤੋਂ 11 ਔਰਤਾਂ ਗਾਇਬ ਹਨ। ਇਸ ਸ਼ੈਲਟਰ ਹੋਮ ਵੀ ਮੁਜਫੱਰਨਗਰ ਕਾਂਡ ਦਾ ਮਾਸਟਰ ਮਾਇੰਡ ਬ੍ਰਜੇਸ਼ ਠਾਕੁਰ ਹੀ ਚਲਾ ਰਿਹਾ ਸੀ। ਔਰਤਾਂ ਦੇ ਗਾਇਬ ਹੋਣ ਨੂੰ ਲੈ ਕੇ ਐਫ.ਆਈ.ਆਰ.ਦਰਜ ਕਰਵਾਈ ਗਈ ਹੈ।

https://twitter.com/ANI/status/1024152119606235137
ਮੁਜਫੱਰਨਗਰ ਕਾਂਡ ਦਾ ਮਾਸਟਰ ਮਾਇੰਡ ਬ੍ਰਜੇਸ਼ ਠਾਕੁਰ ਸਵਾਧਰ ਗ੍ਰਹਿ ਦੇ ਨਾਮ ਤੋਂ ਇਹ ਸ਼ੈਲਟਰ ਹੋਮ ਚਲਾ ਰਿਹਾ ਸੀ, ਜਿਸ 'ਚ ਉਨ੍ਹਾਂ ਔਰਤਾਂ ਨੂੰ ਰੱਖਿਆ ਜਾਂਦਾ ਸੀ ਜਿਨ੍ਹਾਂ ਦੇ ਨਾ ਪਰਿਵਰ ਦਾ ਪਤਾ ਹੁੰਦਾ ਸੀ ਅਤ ਨਾ ਹੀ ਉਨ੍ਹਾਂ ਦੇ ਰਹਿਣ ਦਾ ਕੋਈ ਠਿਕਾਣਾ ਸੀ। 9 ਜੂਨ ਨੂੰ ਬ੍ਰਜੇਸ਼ ਖਿਲਾਫ ਮਾਮਲਾ ਦਰਜ ਹੋਣ ਦੇ ਬਾਅਦ ਤੋਂ ਇਸ ਸ਼ੈਲਟਰ ਹੋਮ  'ਤੇ ਵੀ ਤਾਲਾ ਲਗਾ ਦਿੱਤਾ ਗਿਆ।


Related News