ਕੋਰੋਨਾ ਦੇ ਫੈਲਾਅ ਲਈ ਮੁਸਲਮਾਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ : ਉਮਰ
Wednesday, Apr 01, 2020 - 12:19 AM (IST)
ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਫੈਲਾਅ ਲਈ ਮੁਸਲਮਾਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਉਨ੍ਹਾਂ ਲੋਕਾਂ ਦੀ ਪ੍ਰਤੀਕਿਰਿਆ ਦਾ ਜਵਾਬ ਦੇ ਰਹੇ ਸਨ ਜੋ ਇਸ ਮਹੀਨੇ ਦੀ ਸ਼ੁਰੂਆਤ ਵਿਚ ਦਿੱਲੀ ਦੇ ਨਿਜ਼ਾਮੂਦੀਨ ਵਿਚ ਹੋਈ ਮੁਸਲਿਮ ਧਾਰਮਿਕ ਸੰਗਠਨ ਤਬਲੀਗੀ-ਏ-ਜਮਾਤ ਦੀ ਮੀਟਿੰਗ ਨੂੰ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਜੋੜ ਰਹੇ ਸਨ।
Now the #TablighiJamat will become a convenient excuse for some to vilify Muslims everywhere as if we created & spread #COVID around the world.
— Omar Abdullah (@OmarAbdullah) March 31, 2020
ਅਬਦੁੱਲਾ ਨੇ ਟਵੀਟ ਕਰ ਕੇ ਕਿਹਾ ਕਿ ਹੁਣ ਤਬਲੀਗੀ ਜਮਾਤ ਹਰ ਥਾਂ ਮੁਸਲਮਾਨਾਂ ਨੂੰ ਬੇਇੱਜ਼ਤ ਕਰਨ ਦਾ ਬਹਾਨਾ ਬਣ ਜਾਵੇਗੀ। ਜਿਵੇਂ ਕਿ ਅਸੀਂ ਹੀ ਕੋਵਿਡ-19 ਨੂੰ ਪੂਰੀ ਦੁਨੀਆ ਵਿਚ ਪੈਦਾ ਕੀਤਾ ਅਤੇ ਫੈਲਾਇਆ ਹੈ