CAA : ''ਮੁਸਲਮਾਨ ਤਾਂ ਆਪਣੇ ਪੁਰਖਾਂ ਦੀ ਕਬਰ ਦਿਖਾ ਦੇਣਗੇ, ਕੀ ਹਿੰਦੂ ਸਬੂਤ ਦਿਖਾ ਸਕਣਗੇ''
Monday, Jan 20, 2020 - 07:35 PM (IST)

ਮੁੰਬਈ — ਮਹਾਰਾਸ਼ਟਰ ਸਰਕਾਰ 'ਚ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇਤਾ ਜਿਤੇਂਦਰ ਆਵਹਾੜ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜਨਸ ਨੂੰ ਲੈ ਕੇ ਕਿਹਾ ਕਿ ਇਹ ਕਾਨੂੰਨ ਸਿਰਫ ਮੁਸਲਮਾਨਾਂ ਖਿਲਾਫ ਨਹੀਂ ਹੈ। ਮੁਸਲਮਾਨ ਤਾਂ ਆਪਣੇ ਪੁਰਖਾਂ ਦੀ ਕਬਰ ਦਿਖਾ ਦੇਣਗੇ ਪਰ ਕਿ ਹਿੰਦੂ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਪੁਰਵਜ਼ਾਂ ਦਾ ਅੰਤਿਮ ਸੰਸਕਾਰ ਕਿਥੇ ਹੋਇਆ ਸੀ। ਉਧਵ ਠਾਕਰੇ ਸਰਕਾਰ 'ਚ ਮੰਤਰੀ ਆਵਹਾੜ ਨੇ ਕਿਹਾ, 'ਜਿੰਨਾ ਧੋਖਾ ਮੁਸਲਮਾਨਾਂ ਨਾਲ ਹੋਣ ਵਾਲਾ ਹੈ, ਉਨ੍ਹਾਂ ਹੀ ਧੋਖਾ ਉਨ੍ਹਾਂ ਨਾਲ ਹੋਣ ਵਾਲਾ ਹੈ, ਜਿਨ੍ਹਾਂ ਨੂੰ ਪੰਜ ਹਜ਼ਾਰ ਸਾਲ ਤੁਸੀਂ ਦੱਬ ਕੇ ਰੱਖਿਆ ਸੀ।'