ਅਯੁੱਧਿਆ ਫੈਸਲਾ : ਇਸ ਦਲੀਲ ਨਾਲ ਰੀਵਿਊ ਪਟੀਸ਼ਨ ਦਾਖਲ ਕਰਨ ਜਾ ਰਿਹੈ ਮੁਸਲਿਮ ਪਰਸਨਲ ਲਾਅ ਬੋਰਡ

Saturday, Nov 30, 2019 - 01:35 AM (IST)

ਅਯੁੱਧਿਆ ਫੈਸਲਾ : ਇਸ ਦਲੀਲ ਨਾਲ ਰੀਵਿਊ ਪਟੀਸ਼ਨ ਦਾਖਲ ਕਰਨ ਜਾ ਰਿਹੈ ਮੁਸਲਿਮ ਪਰਸਨਲ ਲਾਅ ਬੋਰਡ

ਲਖਨਊ – ਕਿਸੇ ਦੂਸਰੀ ਦੀ ਸੰਪਤੀ ਵਿਚ ਨਾਜਾਇਜ਼ ਤੌਰ ’ਤੇ ਰੱਖੀ ਗਈ ਮੂਰਤੀ ਕੀ ਦੇਵਤਾ ਹੋ ਸਕਦੀ ਹੈ? ਅਯੁੱਧਿਆ ’ਤੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਰੀਵਿਊ ਪਟੀਸ਼ਨ ’ਚ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਇਹ ਦਲੀਲ ਦੇਣ ਵਾਲਾ ਹੈ। ਇਸ ਮਾਮਲੇ ’ਤੇ ਸੁੰਨੀ ਵਕਫ ਬੋਰਡ ਨੇ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ ਕੀਤਾ ਹੈ ਪਰ ਪਰਸਨਲ ਲਾਅ ਬੋਰਡ ਨੇ ਫੈਸਲੇ ਨੂੰ ਗਲਤ ਮੰਨਦੇ ਹੋਏ ਰੀਵਿਊ ਦੀ ਗੱਲ ਕਹੀ ਹੈ। ਬੋਰਡ ਵਲੋਂ ਦਸੰਬਰ ਦੇ ਪਹਿਲੇ ਹਫਤੇ ਵਿਚ ਅਰਜ਼ੀ ਦਾਖਲ ਕੀਤੀ ਜਾ ਸਕਦੀ ਹੈ।

ਪਰਸਨਲ ਲਾਅ ਬੋਰਡ ਦੇ ਸਕੱਤਰ ਅਤੇ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕਨਵੀਨਰ ਜੱਫਰਯਾਬ ਜਿਲਾਨੀ ਨੇ ਕਿਹਾ,‘‘ਬਾਬਰੀ ਮਸਜਿਦ ਨਾਲ ਜੁੜੇ ਰਾਮ ਚਬੂਤਰੇ ਦੇ ਕੋਲ ਰੱਖੀ ਰਾਮ ਲੱਲਾ ਦੀ ਮੂਰਤੀ ਦੀ 1885 ਤੋਂ ਹੀ ਪੂਜਾ ਕੀਤੀ ਜਾਂਦੀ ਰਹੀ ਹੈ ਅਤੇ ਉਸ ਨੂੰ ਹਿੰਦੂ ਦੇਵਤਾ ਦਾ ਦਰਜਾ ਪ੍ਰਾਪਤ ਹੈ। ਅਸੀਂ ਇਸ ਨੂੰ ਕਦੇ ਚੁਣੌਤੀ ਨਹੀਂ ਦਿੱਤੀ ਪਰ ਜਦੋਂ ਬਾਬਰੀ ਮਸਜਿਦ ਦੀ ਵਿਚਕਾਰਲੀ ਗੁੰਬਦ ਦੇ ਹੇਠਾਂ ਮੂਰਤੀ ਨੂੰ ਰੱਖਿਆ ਗਿਆ ਸੀ ਤਾਂ ਇਹ ਗਲਤ ਸੀ। ਸੁਪਰੀਮ ਕੋਰਟ ਨੇ ਖੁਦ ਫੈਸਲਾ ਸੁਣਾਉਣ ਦੌਰਾਨ ਇਹ ਟਿੱਪਣੀ ਕੀਤੀ ਸੀ।’’ ਜਿਲਾਨੀ ਨੇ ਕਿਹਾ ਕਿ ਕਿਸੇ ਹੋਰ ਦੀ ਪ੍ਰਾਪਰਟੀ ਵਿਚ ਮੂਰਤੀ ਨੂੰ ਜਬਰੀ ਰੱਖਿਆ ਜਾਏਗਾ ਤਾਂ ਉਹ ਦੇਵਤਾ ਨਹੀਂ ਹੋ ਸਕਦੀ।


author

Inder Prajapati

Content Editor

Related News