ਮੁਸਲਿਮ ਪਰਸਨਲ ਲਾਅ ਬੋਰਡ ਨੇ ਪੀ. ਐੈੱਮ. ਮੋਦੀ ਨੂੰ ਲਿਖਿਆ ਪੱਤਰ, ਕਿਹਾ-ਵਾਪਸ ਲੈਣ ਬਿੱਲ

Thursday, Dec 28, 2017 - 11:09 AM (IST)

ਲਖਨਊ— ਤਿੰਨ ਤਲਾਕ 'ਤੇ ਦੇਸ਼ 'ਚ ਚੱਲ ਰਹੀ ਬਹਿਸ ਦੇ ਵਿਚਕਾਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੰਬੰਧ ਸੰਸਦ 'ਚ ਬਿੱਲ ਨਹੀਂ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਬੋਰਡ ਅਧਿਕਾਰੀ ਰਾਬੇ ਹਸਨ ਨਦਵੀ ਨੇ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਸੰਸਦ 'ਚ ਤਿੰਨ ਤਲਾਕ ਦੇ ਸੰਬੰਧ 'ਚ ਬਿੱਲ ਪੇਸ਼ ਨਾ ਕੀਤਾ ਜਾਵੇ। ਬਿੱਲ ਪੇਸ਼ ਕਰਨਾ ਜੇਕਰ ਜ਼ਰੂਰੀ ਹੈ ਤਾਂ ਇਸ ਤੋਂ ਪਹਿਲਾਂ ਇਸ ਬਾਰੇ 'ਚ ਮੁਸਲਿਮ ਪਰਸਨਲ ਲਾਅ ਬੋਰਡ ਨਾਲ ਵੀ ਮੁਸਲਿਮ ਵਿਦਵਾਨਾਂ ਨਾਲ ਸਲਾਹ-ਮਸ਼ਵਰਾ ਕਰ ਲਿਆ ਜਾਵੇ।
ਬੋਰਡ ਦੇ ਮੈਂਬਰ ਜ਼ਫਰਯਾਬ ਜਿਲਾਨੀ ਨੇ ਦੱਸਿਆ ਕਿ ਨਦਵੀ ਨੇ 2 ਦਿਨ ਪਹਿਲਾਂ ਮੋਦੀ ਨੂੰ ਪੱਤਰ ਭੇਜਿਆ ਹੈ। ਹੁਣ ਤੱਕ ਉਸ ਦਾ ਕੋਈ ਜਵਾਬ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਸਤੰਬਰ ਨੂੰ ਮੁਸਲਿਮ ਪਰਸਨਲ ਬੋਰਡ ਦੀ ਇਸ ਬੈਠਕ 'ਚ ਪ੍ਰਧਾਨਮੰਤਰੀ ਨੂੰ ਪੱਤਰ ਲਿਖੇ ਜਾਣ ਦਾ ਫੈਸਲਾ ਲਿਆ ਗਿਆ ਸੀ। ਬੋਰਡ ਨੇ ਕਿਹਾ ਸੀ ਕਿ ਤਿੰਨ ਤਲਾਕ ਦੇ ਸੰਬੰਧ 'ਚ ਕੋਈ ਵੀ ਬਿੱਲ ਸਦਨ ਦੀ ਪਟਲ 'ਤੇ ਜਾਣ ਤੋਂ ਪਹਿਲਾਂ ਮੁਸਲਿਮ ਵਿਦਵਾਨਾਂ ਨਾਲ ਵਿਚਾਰ ਕਰਨਾ ਚਾਹੀਦਾ ਹੈ।


Related News