ਆਸਾਮ ’ਚ ਮੁਸਲਿਮ ਵਿਆਹ ਤੇ ਤਲਾਕ ਰਜਿਸਟ੍ਰੇਸ਼ਨ ਐਕਟ ਰੱਦ
Sunday, Feb 25, 2024 - 12:19 PM (IST)
ਗੁਹਾਟੀ-ਆਸਾਮ ਸਰਕਾਰ ਨੇ ਸੂਬੇ ਵਿਚ ਰਹਿਣ ਵਾਲੇ ਮੁਸਲਿਮ ਨਾਗਰਿਕਾਂ ਦੇ ਵਿਆਹ ਅਤੇ ਤਲਾਕ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ 89 ਸਾਲ ਪੁਰਾਣੇ ਕਾਨੂੰਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪ੍ਰਧਾਨਗੀ ਹੇਠ ਦਿਸਪੁਰ ਦੇ ਲੋਕ ਸੇਵਾ ਭਵਨ ਵਿਚ ਸ਼ੁੱਕਰਵਾਰ ਨੂੰ ਆਯੋਜਿਤ ਕੈਬਨਿਟ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ।
ਸ਼ਰਮਾ ਨੇ ਐਕਸ ’ਤੇ ਆਪਣੀ ਪੋਸਟ ਵਿਚ ਲਿਖਿਆ ਕਿ ਪੁਰਾਣੇ ਐਕਟ ਵਿਚ ਵਿਆਹ ਦੀ ਰਜਿਸਟ੍ਰੇਸ਼ਨ ਦੇਣ ਵਾਲੇ ਪ੍ਰਾਵਧਾਨ ਸ਼ਾਮਲ ਸਨ, ਜਿਸ ਵਿਚ ਭਾਵੇਂ ਹੀ ਲੜਕਾ-ਲੜਕੀ ਵਿਆਹ ਲਈ 18 ਅਤੇ 21 ਸਾਲ ਦੀ ਕਾਨੂੰਨੀ ਉਮਰ ਤੱਕ ਨਾ ਪਹੁੰਚੇ ਹੋਣ।
ਇਹ ਕਦਮ ਆਸਾਮ ਵਿਚ ਬਾਲ ਵਿਆਹ ’ਤੇ ਰੋਕ ਲਗਾਉਣ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲਾ ਕਮਿਸ਼ਨਰਾਂ ਅਤੇ ਜ਼ਿਲਾ ਰਜਿਸਟਰਾਰਾਂ ਨੂੰ ਇਸ ਸਮੇਂ 94 ਮੁਸਲਿਮ ਵਿਆਹ ਰਜਿਸਟਰਾਰ ਦੀ ਰਜਿਸਟ੍ਰੇਸ਼ਨ ਰਿਕਾਰਡ ਨੂੰ ਰਜਿਸਟ੍ਰੇਸ਼ਨ ਇੰਸਪੈਕਟਰ ਜਨਰਲ ਦੀ ਸਮੁੱਚੀ ਨਿਗਰਾਨੀ, ਮਾਰਗਦਰਸ਼ਨ ਅਤੇ ਕੰਟਰੋਲ ਹੇਠ ਆਪਣੇ ਕਬਜ਼ੇ ਵਿਚ ਲਏ ਜਾਣ ਲਈ ਅਧਿਕਾਰਤ ਕੀਤਾ ਜਾਵੇਗਾ