ਮੁਸਲਿਮ ਵਿਅਕਤੀ ਨੇ ਪੇਸ਼ ਕੀਤੀ ਮਿਸਾਲ, ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸਰਹੱਦ ਪਾਰ ਤੋਂ ਭੇਜਿਆ ਪਵਿੱਤਰ ਜਲ
Saturday, Jan 20, 2024 - 11:06 PM (IST)
ਸ਼੍ਰੀਨਗਰ — 22 ਜਨਵਰੀ ਨੂੰ ਅਯੁੱਧਿਆ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਇਸ ਨੂੰ ਲੈ ਕੇ ਭਗਵਾਨ ਸ਼੍ਰੀ ਰਾਮ ਦੇ ਭਗਤਾਂ 'ਚ ਭਾਰੀ ਉਤਸ਼ਾਹ ਹੈ। ਉਥੇ ਹੀ ਇਕ ਮੁਸਲਮਾਨ ਵਿਅਕਤੀ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਵਰਤੋਂ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਸ਼ਾਰਦਾ ਪੀਠ ਕੁੰਡ ਤੋਂ ਪਵਿੱਤਰ ਜਲ ਇਕੱਠਾ ਕੀਤਾ ਅਤੇ ਇਸ ਨੂੰ ਕੋਰੀਅਰ ਰਾਹੀਂ ਬ੍ਰਿਟੇਨ ਰਾਹੀਂ ਭਾਰਤ ਭੇਜਿਆ।
ਇਹ ਵੀ ਪੜ੍ਹੋ : ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹਿਊਸਟਨ 'ਚ ਭਾਰਤੀਆਂ ਨੇ 'ਟੇਸਲਾ ਲਾਈਟ ਸ਼ੋਅ' ਦਾ ਕੀਤਾ ਆਯੋਜਨ
'ਸੇਵ ਸ਼ਾਰਦਾ ਕਮੇਟੀ ਕਸ਼ਮੀਰ' (SSCK) ਦੇ ਸੰਸਥਾਪਕ ਰਵਿੰਦਰ ਪੰਡਿਤ ਨੇ ਕਿਹਾ ਕਿ 2019 'ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬਾਲਾਕੋਟ 'ਤੇ ਹਵਾਈ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਡਾਕ ਸੇਵਾਵਾਂ ਮੁਅੱਤਲ ਹੋਣ ਕਾਰਨ ਪਵਿੱਤਰ ਜਲ ਨੂੰ ਦੂਜੇ ਦੇਸ਼ਾਂ ਰਾਹੀਂ ਭੇਜਣਾ ਪਿਆ। ਉਨ੍ਹਾਂ ਕਿਹਾ, “ਪੀਓਕੇ 'ਚ ਸ਼ਾਰਦਾ ਪੀਠ ਦੇ ਸ਼ਾਰਦਾ ਕੁੰਡ ਦਾ ਪਵਿੱਤਰ ਜਲ ਤਨਵੀਰ ਅਹਿਮਦ ਅਤੇ ਉਸਦੀ ਟੀਮ ਦੁਆਰਾ ਇਕੱਠਾ ਕੀਤਾ ਗਿਆ ਸੀ। ਐਲਓਸੀ (ਨਿਯੰਤਰਣ ਰੇਖਾ) ਦੇ ਪਾਰ ਸਿਵਲ ਸੋਸਾਇਟੀ ਦੇ ਸਾਡੇ ਮੈਂਬਰ ਇਸ ਨੂੰ ਇਸਲਾਮਾਬਾਦ ਲੈ ਗਏ, ਜਿੱਥੋਂ ਇਸਨੂੰ ਬ੍ਰਿਟੇਨ 'ਚ ਉਸਦੀ ਧੀ ਮਗਰੀਬੀ ਨੂੰ ਭੇਜਿਆ ਗਿਆ।
ਇਹ ਵੀ ਪੜ੍ਹੋ : ਹੱਥਾਂ 'ਚ ਰੁਦਰਾਕਸ਼ ਮਾਲਾ ਲੈ ਪੀ.ਐੱਮ ਮੋਦੀ ਨੇ ਅਗਨੀ ਤੀਰਥ ਤਟ 'ਤੇ ਕੀਤਾ ਇਸ਼ਨਾਨ, ਰਾਮੇਸ਼ਵਰਮ ਮੰਦਰ 'ਚ ਕੀਤੀ ਪੂਜਾ
ਰਵਿੰਦਰ ਨੇ ਕਿਹਾ, “ਮਗਰੀਬੀ ਨੇ ਇਸਨੂੰ ਕਸ਼ਮੀਰੀ ਪੰਡਿਤ ਕਾਰਕੁਨ ਸੋਨਲ ਸ਼ੇਰ ਨੂੰ ਸੌਂਪਿਆ, ਜੋ ਅਗਸਤ 2023 ਵਿੱਚ ਅਹਿਮਦਾਬਾਦ, ਭਾਰਤ ਆਈ ਸੀ। ਉੱਥੋਂ ਇਹ ਮੇਰੇ ਕੋਲ ਦਿੱਲੀ ਪਹੁੰਚਿਆ।'' ਉਨ੍ਹਾਂ ਕਿਹਾ ਕਿ ਪਵਿੱਤਰ ਜਲ ਨੂੰ ਯੂਰਪ ਜਾਣਾ ਪਿਆ ਕਿਉਂਕਿ ਬਾਲਾਕੋਟ ਆਪ੍ਰੇਸ਼ਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਡਾਕ ਸੇਵਾਵਾਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਰਵਿੰਦਰ ਨੇ ਕਿਹਾ ਕਿ ਐਸਐਸਸੀਕੇ ਦੇ ਮੈਂਬਰ ਮੰਜੂਨਾਥ ਸ਼ਰਮਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਨੇਤਾਵਾਂ ਨੂੰ ਪਵਿੱਤਰ ਜਲ ਸੌਂਪਿਆ, ਜਿਨ੍ਹਾਂ ਨੇ ਸ਼ਨੀਵਾਰ ਨੂੰ ਅਯੁੱਧਿਆ 'ਚ ਸੀਨੀਅਰ ਕਾਰਜਕਾਰੀ ਕੋਟੇਸ਼ਵਰ ਰਾਓ ਨੂੰ ਸੌਂਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8